ਪੰਚਕੂਲਾ ਦੇ ਸੈਕਟਰ-8 ਵਿੱਚ ਲਗਾਇਆ ਗਿਆ ਮਾਲਪੂੜੇ ਦਾ ਲੰਗਰ

ਪੰਚਕੂਲਾ, 9 ਅਗਸਤ (ਸ.ਬ.) ਪੰਚਕੂਲਾ ਦੇ ਦੁਕਾਨਦਾਰ ਫਜਲੂ ਖਾਨ ਵੱਲੋਂ ਹਰ ਵੀਰਵਾਰ ਸਾਈ ਬਾਬਾ ਦਾ ਲੰਗਰ ਲਗਾਇਆ ਜਾਂਦਾ ਹੈ ਅਤੇ ਇਸ ਵਾਰੀ ਸਾਵਣ ਦਾ ਮਹੀਨਾ ਹੋਣ ਕਰਕੇ ਮਾਲਪੂੜੇ, ਕੜੀ, ਚਾਵਲ ਅਤੇ ਹਲਵੇ ਦਾ ਲੰਗਰ ਲਗਾਇਆ ਗਿਆ| ਜਿਸ ਵਿੱਚ ਸਾਈ ਬਾਬਾ ਦੇ ਭਗਤਾਂ ਵੱਲੋਂ ਵੀ ਸੇਵਾ ਨਿਭਾਈ ਗਈ| ਇਸ ਮੌਕੇ ਫਜਲੂ ਖਾਨ ਤੋਂ ਇਲਾਵਾ ਸ਼ੁਸ਼ੀਲ ਜੈਨ, ਸੁਨੀਤਾ ਏਂਜਲ, ਚਰਨਜੀਤ ਕੌਰ, ਬਿਪਨ, ਵਿਨੋਦ ਰਾਣਾ ਨੇ ਵੀ ਲੰਗਰ ਦੀ ਸੇਵਾ ਵਿੱਚ ਹਿੱਸਾ ਲਿਆ|

Leave a Reply

Your email address will not be published. Required fields are marked *