ਪੰਚਕੂਲਾ ਵਿਚ ਅਜੇ ਵੀ ਹੋ ਰਹੀ ਹੈ ਫਾਇਰ ਸੇਫਟੀ ਨਿਯਮਾਂ ਦੀ ਉਲੰਘਣਾ

ਪੰਚਕੂਲਾ, 2 ਅਕਤੂਬਰ (ਦੀਪਕ ਸ਼ਰਮਾ) ਪੰਚਕੂਲਾ ਵਿਚ ਅੱਗ ਤੋਂ ਬਚਾਓ ਸਬੰਧੀ ਪ੍ਰਬੰਧਾਂ ਵਿਚ ਲਾਪਰਵਾਹੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ| ਹੋਟਲਾਂ, ਰੈਸਟੋਰੈਂਟਾਂ, ਦੁਕਾਨਾਂ, ਸੋਅਰੂਮਾਂ ਅਤੇ ਸਕੂਲਾਂ ਦੇ ਮਾਲਕ ਪੈਸੇ ਕਮਾਉਣ ਲੱਗੇ ਹੋਏ ਹਨ ਪਰ ਅੱਗ ਤੋਂ ਬਚਾਓ ਸਬੰਧੀ ਉਪਰਾਲੇ ਕਰਨ ਵਿਚ ਉਹਨਾਂ ਦਾ ਕੋਈ ਧਿਆਨ ਨਹੀਂ ਅਤੇ ਉਹਨਾਂ ਵਲੋਂ ਅਜੇ ਵੀ ਫਾਇਰ ਸੇਫਟੀ ਨਿਯਮਾਂ ਦੀ ਖੁਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ| ਜਿਸ ਕਾਰਨ ਕਦੇ ਵੀ ਅੱਗ ਲੱਗਣ ਕਾਰਨ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ|
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਚਕੂਲਾ ਦੇ ਫਾਇਰ ਸੇਫਟੀ ਸਿਸਟਮ ਦੇ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਅਨੁਪਮਾ ਸਵੀਟਸ ਸੈਕਟਰ 11 ਅਤੇ ਹੋਰਨਾਂ ਦੁਕਾਨਾਂ ਦਾ ਚਲਾਨ ਕੱਟ ਕੇ ਉਹਨਾਂ ਨੂੰ ਫਾਇਰ ਸੇਫਟੀ ਸਿਸਟਮ ਲਗਾਉਣ ਲਈ 10 ਦਿਨ ਦਾ ਸਮਾਂ ਦਿਤਾ ਸੀ | ਜਦੋਂ ਅੱਜ ਇਸ ਪੱਤਰਕਾਰ ਨੇ ਫਾਇਰ ਸੇਫਟੀ ਸਿਸਟਮ ਦੇ ਅਧਿਕਾਰੀ ਸ਼ਮਸ਼ੇਰ ਸਿੰਘ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਡੀ ਸੀ ਪੰਚਕੂਲਾ ਦੇ ਆਦੇਸ਼ਾਂ ਅਨੁਸਾਰ ਉਹਨਾਂ ਦੀ ਟੀਮ ਦੀ ਡਿਊਟੀ ਸਵੱਛ ਅਭਿਆਨ ਵਿਚ ਲਗੀ ਹੋਈ ਸੀ ਅਤੇ ਉਸ ਤੋਂ ਬਾਅਦ ਕੁਝ ਛੁੱਟੀਆਂ ਪੈ ਗਈਆਂ ਸਨ| ਹੁਣ ਉਹ ਮੁੜ ਦੁਕਾਨਾਂ ਦੀ ਜਾਂਚ ਕਰਨਗੇ|

Leave a Reply

Your email address will not be published. Required fields are marked *