ਪੰਚਕੂਲਾ ਵਿਚ ਹੁੱਕਾ ਪੀਂਦੇ 5 ਵਿਅਕਤੀ ਕਾਬੂ

ਚੰਡੀਗੜ੍ਹ,9ਫਰਵਰੀ (ਰਾਹੁਲ) ਪੰਚਕੂਲਾ ਦੇ ਸੈਕਟਰ -5 ਸਥਿਤ ਕੈਬੂਜੇ ਕੈਫੇ ਹੁੱਕਾ ਬਾਰ ਵਿਚ ਪੁਲੀਸ ਨੇ ਛਾਪੇਮਾਰੀ ਕਰਕੇ ਬਾਰ ਦੇ ਮੈਨੇਜਰ ਸਮੇਤ 5 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਚਕੂਲਾ ਦੇ ਸੈਕਟਰ -5 ਦੇ ਥਾਣਾ ਮੁਖੀ ਲਲਿਤ ਕੁਮਾਰ ਨੇ ਦੱਸਿਆ ਕਿ ਕਿਸੇ ਵਲੋਂ ਸੂਚਨਾ ਮਿਲਣ ਉਪਰੰਤ ਪੁਲੀਸ ਪਾਰਟੀ ਨੇ ਏ. ਐਸ. ਆਈ. ਬਲਦੇਵ ਦੀ ਅਗਵਾਈ ਵਿਚ ਉਪਰੋਕਤ ਬਾਰ ਵਿੱਚ ਛਾਪਾ ਮਾਰਿਆ ਅਤੇ ਉਥੇ ਹੁੱਕਾ ਅਤੇ ਸ਼ਰਾਬ ਪੀ ਰਹੇ 4 ਵਿਅਕਤੀਆਂ ਸਮੇਤ ਮੈਨੇਜਰ ਨੂੰ ਵੀ ਗ੍ਰਿਫਤਾਰ ਕਰ ਲਿਆ| ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *