ਪੰਚਕੂਲਾ ਵਿੱਚ ਦੰਗੇ ਭੜਕਾਉਣ ਵਾਲੇ ਦੋਸ਼ੀ ਅਦਾਲਤ ਵਲੋਂ ਬਰੀ

ਚੰਡੀਗੜ੍ਹ, 30 ਜੁਲਾਈ (ਸ.ਬ.) ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਦੋਸ਼ੀ ਕਰਾਰੇ ਜਾਣ ਤੋਂ ਬਾਅਦ ਭੜਕੇ ਦੰਗਿਆਂ ਦੇ ਮਾਮਲੇ ਵਿੱਚ ਪੰਚਕੂਲਾ ਸੈਸ਼ਨ ਜੱਜ ਰਿਤੂ ਟੈਗੋਰ ਦੀ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ| ਇਹ ਫੈਸਲਾ ਐਫ. ਆਈ. ਆਰ. ਨੰਬਰ 362 ਦੇ ਸੰਬੰਧ ਵਿੱਚ ਆਇਆ ਹੈ| ਇਸ ਮਾਮਲੇ ਵਿੱਚ ਗਿਆਨੀਰਾਮ, ਸਾਂਗਾ ਸਿੰਘ, ਹੁਸ਼ਿਆਰ ਸਿੰਘ, ਰਵੀ, ਤਰਸੇਮ ਅਤੇ ਰਾਮ ਕਿਸ਼ਨ ਨੂੰ ਦੋਸ਼ੀ ਮੰਨਿਆ ਗਿਆ ਸੀ| ਸਬੂਤਾਂ ਦੀ ਕਮੀ ਦੇ ਚੱਲਦਿਆਂ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ| ਸਾਰੇ ਦੋਸ਼ੀਆਂ ਤੇ ਦੰਗੇ, ਅੱਗਜ਼ਨੀ, ਕੁੱਟਮਾਰ ਕਰਨ ਦੇ ਦੋਸ਼ ਲਾਏ ਗਏ ਹਨ ਅਤੇ ਆਈ. ਪੀ. ਸੀ. ਦੀਆਂ ਧਾਰਾਵਾਂ 148, 149, 186, 188, 436 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ|

Leave a Reply

Your email address will not be published. Required fields are marked *