ਪੰਚਾਇਤਾਂ ਨੂੰ ਮਨਰੇਗਾ ਅਧੀਨ ਮਤੇ ਪਾ ਕੇ ਪਿੰਡਾਂ ਵਿੱਚ ਵੱਧ ਤੋਂ ਵੱਧ ਕੰਮ ਕਰਵਾਉਣ ਦੀ ਅਪੀਲ

ਖਰੜ, 1 ਅਕਤੂਬਰ (ਸ਼ਮਿੰਦਰ ਸਿੰਘ) ਖਰੜ ਹਲਕੇ ਦੇ ਵਿਧਾਇਕ ਕੰਵਰ ਸੰਧੂ ਦੇ ਪ੍ਰੈਸ ਸਕੱਤਰ ਸ੍ਰ. ਸਤਿੰਦਰ ਮਾਹਲ ਅਤੇ ਦਫਤਰ ਇੰਚਾਰਜ ਕੁਲਦੀਪ ਸਿੰਘ ਸਿੱਧੂ ਵਲੋਂ ਵਿਧਾਨ ਸਭਾ ਹਲਕਾ ਖਰੜ ਦੀਆਂ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਚਾਇਤਾਂ ਮਨਰੇਗਾ ਅਧੀਨ ਵੱਧ ਤੋਂ ਵੱਧ ਮੱਤੇ ਪਾ ਕੇ ਪਿੰਡਾਂ ਵਿੱਚ  ਕੰਮ ਕਰਵਾਉਣ ਤਾਂ ਕਿ ਹਲਕੇ ਦੇ ਪਿੰਡਾਂ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ| 
ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਸਰਕਾਰੀ ਦਫਤਰਾਂ ਵਿੱਚ ਕੰਮ ਕਰਨ ਦੇ ਬਦਲੇ ਪੈਸੇ ਮੰਗਦਾ ਹੈ ਤਾਂ ਉਨ੍ਹਾਂ ਦੀ ਟੀਮ ਨਾਲ ਸਪੰਰਕ ਕੀਤਾ                ਜਾਵੇ| ਇਸ ਮੌਕੇ ਦਰਸ਼ਨ ਸਿੰਘ ਕੁਠਾਲਾ, ਆਰ.ਐਸ. ਭੰਗੂ, ਐਸ.ਐਸ. ਧਾਲੀਵਾਲ, ਮਨੀਸ਼ ਅਹੂਜਾ, ਨਵਦੀਪ ਸਿੰਘ ਬੱਬੂ ਅਤੇ ਜੱਗੀ ਕਾਦੀਮਾਜਰਾ ਹਾਜਿਰ ਸਨ|

Leave a Reply

Your email address will not be published. Required fields are marked *