ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਵੱਲੋਂ ਧਰਨਾ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਦਫਤਰ ਵਿਕਾਸ ਭਵਨ ਦੇ ਗੇਟ ਸਾਹਮਣੇ ਸੂਬਾ ਪ੍ਰਧਾਨ ਨਿਰਮਲ ਸਿੰਘ ਲੋਦੀ ਮਾਜਰਾ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ|
ਯੂਨੀਅਨ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਅਫਸਰਸ਼ਾਹੀ ਤੇ ਦੋਸ਼ ਲਾਇਆ ਕਿ ਦਸੰਬਰ 2016 ਵਿੱਚ ਬੁਢਾਪਾ ਭੱਤੇ ਦੀ ਪ੍ਰਵਾਨ ਹੋਈ ਮੰਗ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ| ਇਸ ਵਾਰ ਪੈਨਸ਼ਨ ਵੀ 10 ਅਕਤੂਬਰ ਨੂੰ ਪਾ ਕੇ ਪੈਨਸ਼ਨਰਾਂ ਦੇ ਸਾਹ ਸੁਕਾਏ ਗਏ ਹਨ| ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ ਨੂੰ ਮਿਲ ਕੇ ਵਿੱਤ ਕੰਟਰੋਲਰ ਦੇ ਵਿਹਾਰ ਬਾਰੇ ਜਾਣੂੰ ਕਰਾਇਆ ਜਾ ਚੁੱਕਾ ਹੈ ਪ੍ਰੰਤੂ ਕੋਈ ਸੁਧਾਰ ਨਹੀਂ ਹੋ ਰਿਹਾ| ਜਿਸ ਤੋਂ ਸਿੱਧ ਹੁੰਦਾ ਹੈ ਕਿ ਵਿਭਾਗ ਦੀ ਜਿੰਮੇਵਾਰ ਅਫਸਰਸ਼ਾਹੀ ਇਸ ਪੈਨਸ਼ਨ ਸਕੀਮ ਨੂੰ ਚੱਲਣ ਨਹੀਂ ਦੇਣਾ ਚਾਹੁੰਦੀ|      ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਅਫਸਰਸ਼ਾਹੀ ਵੱਲੋਂ ਅਪਣਾਏ ਹੱਥਕੰਡਿਆਂ ਨੂੰ ਸਫਲ ਨਹੀਂ ਹੋਣ ਦੇਣਗੇ ਭਾਵੇਂ ਉਹਨਾਂ ਨੂੰ ਕਿੰਨਾ ਵੱਡਾ ਸੰਘਰਸ਼ ਕਿਉਂ ਨਾ ਵਿਢਣਾ ਪਏ| ਇਸ ਮੌਕੇ ਨਿਰਮਲ ਸਿੰਘ ਲੋਦੀ ਮਾਜਰਾ ਪ੍ਰਧਾਨ, ਕੁਲਵੰਤ ਕੌਰ ਬਾਠ ਸੀ. ਮੀਤ ਪ੍ਰਧਾਨ, ਲਛਮਨ ਸਿੰਘ ਗਰੇਵਾਲ ਮੀਤ ਪ੍ਰਧਾਨ, ਗੁਰਮੀਤ ਸਿੰਘ ਭਾਖਰਪੁਰ ਜ. ਸਕੱਤਰ ਅਤੇ ਜਾਗੀਰ ਢਿੱਲੋਂ ਸਕੱਤਰ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ ਗਿਆ| ਧਰਨੇ ਵਿੱਚ ਭਗਵਾਨ ਸਿੰਘ, ਰਸ਼ਪਾਲ ਸਿੰਘ, ਰਾਜਿੰਦਰ ਸਿੰਘ ਬਾਗੜੀਆਂ, ਗੁਰਨਾਮ ਸਿੰਘ, ਉਜਾਗਰ ਸਿੰਘ, ਪੁਸ਼ਪਾ ਦੇਵੀ, ਬਲਦੇਵ, ਰਾਮ ਆਸਾਰਾ, ਸਤੀਸ਼, ਸਰਬਜੀਤ, ਗੁਰਵੰਤ , ਸਰਬਜੀਤ, ਹਰਬੰਸ ਸਿੰਘ, ਤਖਤ ਸਿੰਘ, ਪ੍ਰਕਾਸ਼ ਚੰਦ, ਜਸਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪੈਨਸ਼ਨਰ ਹਾਜਿਰ ਸਨ|

Leave a Reply

Your email address will not be published. Required fields are marked *