ਪੰਚਾਇਤੀ ਰਾਜ ਪੈਨਸ਼ਨਰ ਯੂਨੀਅਨ ਪੰਜਾਬ ਵਲੋਂ ਧਰਨਾ

ਐਸ.ਏ.ਐਸ ਨਗਰ,11 ਜੁਲਾਈ (ਸ.ਬ.) ਪੰਚਾਇਤੀ ਰਾਜ ਪੈਨਸ਼ਨਰ ਯੂਨੀਅਨ ਪੰਜਾਬ ਨੇ ਪੰਚਾਇਤ ਸੰਮਤੀਆਂ/ਜਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮਨਵਾਉਣ ਲਈ ਜੱਥੇਬੰਦੀ ਦੇ ਸੂਬਾ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ ਦੀ ਅਗਵਾਈ ਵਿਚ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਦੇ ਮੁੱਖ ਦਫਤਰ ਵਿਕਾਸ ਭਵਨ ਸਾਹਮਣੇ ਧਰਨਾ ਦਿੱਤਾ ਅਤੇ ਸਰਕਾਰ ਵਿਰੁੱਧ ਨਾਹਰੇਬਾਜੀ ਕੀਤੀ| ਧਰਨੇ ਵਿੱਚ ਸ਼ਾਮਿਲ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਅਤੇ ਵਿਭਾਗ ਦੀ ਜਿੰਮੇਵਾਰੀ ਅਫਸਰਸ਼ਾਹੀ ਦਾ ਪਿੱਟ ਸਿਆਪਾ ਵੀ ਕੀਤਾ|
ਜਥੇਬੰਦੀ ਦੇ ਆਹੁਦੇਦਾਰਾਂ ਨਿਰਮਲ ਸਿੰਘ ਲੌਦੀ ਮਾਜਰਾ, ਕੁਲਵੰਤ ਕੌਰ ਬਾਠ ਅਤੇ ਗੁਰਮੀਤ ਸਿੰਘ, ਭਾਂਖਰਪੁਰ ਨੇ ਰੋਸ ਪ੍ਰਗਟਾਇਆ ਕਿ ਪੰਚਾਇਤ ਸੰਮਤੀਆਂ/ਜਿਲ੍ਹਾ ਪ੍ਰੀਸ਼ਦਾ ਦੇ ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨ ਨਹੀ ਦਿੱਤੀ ਜਾਂਦੀ| ਜੂਨ ਮਹੀਨੇ ਦੀ ਪੈਨਸ਼ਨ ਹੁਣ ਤਕ ਜਾਰੀ ਨਹੀ ਕੀਤੀ ਅਤੇ ਦੂਜੀਆਂ ਮੰਗਾਂ ਨੂੰ ਵੀ ਜਾਣ ਬੁੱਝ ਕੇ ਲੰਮੇਂ ਸਮੇਂ ਤੋਂ ਲਟਕਾਇਆ ਹੋਇਆ ਹੈ| ਪੂਰੀ ਸਰਵਿਸ ਦੀ ਪੈਨਸ਼ਨ ਦੇਣ ਦੇ ਹੋਏ ਫੈਸਲਿਆਂ ਨੂੰ ਲਾਗੂ ਨਹੀ ਕੀਤਾ ਜਾ ਰਿਹਾ, 75 ਸਾਲਾ ਪੈਨਸ਼ਨਰਾਂ ਨੂੰ ਬੁੱਢਾਪਾ ਭੱਤੇ ਦਾ ਲਾਭ ਨਹੀਂ ਦਿੱਤਾ ਜਾ ਰਿਹਾ, ਐਲ.ਟੀ.ਸੀ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ| ਪੈਨਸ਼ਨ ਸੈਲ ਵਿੱਚ ਲੋੜ ਅਨੁਸਾਰ ਸਟਾਫ ਨਹੀਂ ਲਾਇਆ ਜਾ ਰਿਹਾ ਜਿਸਦਾ ਖਮਿਆਜਾ ਪੈਨਸ਼ਨਰਾਂ ਨੂੰ ਭੁਗਤਣਾਂ ਪੈ ਰਿਹਾ ਹੈ|
ਧਰਨੇ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਸਰਬਜੀਤ ਸਿੰਘ,ਬਲਵਿੰਦਰ ਸਿੰਘ, ਚਰਨਜੀਤ ਰਾਮ,ਮੇਜ਼ਰ ਸਿੰਘ, ਗੁਰਮੇਲ ਸਿੰਘ, ਸਤੀਸ਼ ਕੁਮਾਰ, ਲਖਵਿੰਦਰ ਸਿੰਘ, ਤ੍ਰਿਲੋਕ ਸਿੰਘ, ਜੋਗਿੰਦਰ ਸਿੰਘ, ਬਲਦੇਵ ਸਿੰਘ, ਰਾਜਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *