ਪੰਚਾਇਤ ਚੋਣਾਂ ਵਿੱਚ ਔਰਤਾਂ ਦੇ ਸਰਪੰਚ ਬਣਨ ਨਾਲ ਸਿਆਸਤ ਵਿੱਚ ਤਬਦੀਲੀ ਦੇ ਸੰਕੇਤ : ਗਰਚਾ

ਐਸ ਏ ਐਸ ਨਗਰ, 10 ਜਨਵਰੀ (ਸ.ਬ.) ਪੰਜਾਬ ਸਰਕਾਰ ਵੱਲੋਂ ਪੰਚਾਇਤ ਚੋਣਾਂ ਵਿੱਚ ਔਰਤਾਂ ਲਈ ਕੀਤੇ ਗਏ 50 ਪ੍ਰਤੀਸ਼ਤ ਰਾਖਵੇਂਕਰਨ ਦਾ ਲਾਭ ਵੱਡੀ ਗਿਣਤੀ ਔਰਤਾਂ ਨੇ ਉਠਾਇਆ ਹੈ ਅਤੇ ਸਰਪੰਚ ਚੁਣੀਆਂ ਗਈਆਂ ਹਨ| ਔਰਤਾਂ ਦਾ ਸਰਪੰਚ ਬਣਨਾ ਸਿਆਸਤ ਵਿੱਚ ਸ਼ੁਭ ਤਬਦੀਲੀ ਦਾ ਸੰਕੇਤ ਵੀ ਹੈ| ਇਹ ਵਿਚਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਹਲਕਾ ਖਰੜ ਦੇ ਪਿੰਡ ਸਲਾਮਤਪੁਰ ਵਿਖੇ ਨਵੀਂ ਚੁਣੀ ਪੰਚਾਇਤ ਦਾ ਸਨਮਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਬੀਬੀ ਗਰਚਾ ਨੇ ਦੱਸਿਆ ਕਿ ਪਿੰਡ ਸਲਾਮਤਪੁਰ ਵਿਖੇ ਇਸ ਨਵੀਂ ਚੁਣੀ ਗਈ ਪੰਚਾਇਤ ਵਿੱਚ ਬੀਬੀ ਨਰਿੰਦਰ ਕੌਰ ਨੂੰ ਸਰਪੰਚ ਚੁਣਿਆ ਗਿਆ ਹੈ| ਇਸ ਤੋਂ ਇਲਾਵਾ ਬਾਕੀ ਪੰਚਾਇਤ ਵਿੱਚ ਅਮਰਜੀਤ ਕੌਰ, ਬਲਵਿੰਦਰ ਕੌਰ, ਹਰਵਿੰਦਰ ਸਿੰਘ, ਅਮਰ ਸਿੰਘ, ਗੁਰਮੀਤ ਕੌਰ ਨੂੰ ਪੰਚ ਚੁਣ ਲਿਆ ਗਿਆ ਹੈ| ਉਨ੍ਹਾਂ ਸਰਪੰਚ ਬੀਬੀ ਨਰਿੰਦਰ ਕੌਰ ਨੂੰ ਕਿਹਾ ਕਿ ਉਹ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਹੋਰ ਦਾਜ ਦਹੇਜ, ਔਰਤਾਂ ਨਾਲ ਘਰੇਲੂ ਹਿੰਸਾ ਨੂੰ ਰੋਕਣ, ਪਿੰਡ ਦੇ ਝਗੜੇ ਪੰਚਾਇਤ ਪੱਧਰ ਤੇ ਹੀ ਨਿਬੇੜਨ ਵਰਗੀਆਂ ਗੱਲਾਂ ਨੂੰ ਤਰਜੀਹ ਦਿੰਦਿਆਂ ਸਰਪੰਚੀ ਦੀ ਮਿਸਾਲ ਪੇਸ਼ ਕਰਨ| ਇਸ ਤੋਂ ਇਲਾਵਾ ਪਿੰਡ ਵਿੱਚ ਆਪਸੀ ਭਾਈਚਾਰਾ ਮਜ਼ਬੂਤ ਕਰਦਿਆਂ ਪਿੰਡ ਦੇ ਵਿਕਾਸ ਕਾਰਜ ਵੀ ਬਿਨਾ ਕਿਸੇ ਭੇਦਭਾਵ ਤੋਂ ਕਰਵਾਏ ਜਾਣ|
ਇਸ ਮੌਕੇ ਕੁਲਦੀਪ ਸਿੰਘ ਸਲਾਮਤਪੁਰ, ਲਖਮੀਰ ਸਿੰਘ, ਪਰਮਿੰਦਰ ਸਿੰਘ ਟੋਨੀ ਮਾਣਕਪੁਰ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਨਿਰਮਲ ਸਿੰਘ ਆਦਿ ਨੇ ਬੀਬੀ ਗਰਚਾ ਦਾ ਪਿੰਡ ਆਉਣ ਤੇ ਵਿਸ਼ੇਸ਼ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਕੰਮ ਵਿੱਚ ਸਹਿਯੋਗ ਦੇਣਗੇ|

Leave a Reply

Your email address will not be published. Required fields are marked *