ਪੰਚਾਇਤ ਚੋਣਾਂ ਵਿੱਚ ਚੁਣੀਆਂ ਮਹਿਲਾਵਾਂ ਖੁਦ ਮੁਖਤਿਆਰ ਹੋਣ : ਬੱਬੀ ਬਾਦਲ

ਐਸ ਏ ਐਸ ਨਗਰ, 1 ਜਨਵਰੀ (ਸ.ਬ.) ਵੇਖਿਆ ਗਿਆ ਹੈ ਕਿ ਚੋਣਾਂ ਹੋਣ ਉਪਰੰਤ ਚੁਣ ਕੇ ਆਈਆਂ ਮਹਿਲਾਂ ਉਮੀਦਵਾਰਾਂ ਨੂੰ ਸਰਪੰਚ ਅਤੇ ਪੰਚ ਬੰਨਣ ਉਪਰੰਤ ਉਸ ਅਹੁਦੇ ਨੂੰ ਚਲਾਉਣ ਦਾ ਕੰਮ ਉਸ ਪਰਿਵਾਰ ਦੇ ਮਰਦ ਹੀ ਕਰਦੇ ਹਨ ਜੋ ਕਿ ਜਨਤਾ ਦੇ ਨੁਮਾਇੰਦੇ ਦੇ ਇਸ ਸੰਵਿਧਾਨਕ ਅਹੁਦੇ ਦੀ ਮਾਨਤਾ ਉੱਤੇ ਸਵਾਲੀਆਂ ਨਿਸ਼ਾਨ ਖੜ੍ਹਾ ਕਰਦਾ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਜੁਝਾਰ ਨਗਰ ਦੀ ਚੁਣੀ ਗਈ ਪੰਚਾਇਤ ਦੇ ਮੈਂਬਰਾਂ ਨੂੰ ਸਨਮਾਨਿਤ ਕਰਦਿਆਂ ਆਖੇ| ਬੱਬੀ ਬਾਦਲ ਨੇ ਕਿਹਾ ਕਿ ਮਹਿਲਾਵਾਂ ਦੁਨੀਆਂ ਭਰ ਵਿੱਚ ਆਪਣਾ ਨਾਮਣਾ ਖੱਟ ਰਹੀਆਂ ਹਨ| ਉਹਨਾਂ ਕਿਹਾ ਕਿ ਜੇਕਰ ਇਸਤਰੀ ਪਰਿਵਾਰ ਚਲਾ ਸਕਦੀ ਹੈ ਵਪਾਰਕ ਅਦਾਰਿਆਂ ਨੂੰ ਚਲਾ ਸਕਦੀ ਹੈ ਤਾਂ ਫਿਰ ਸਿਆਸੀ ਆਗੂ ਦੀਆਂ ਜਿੰਮੇਵਾਰੀਆਂ ਵੀ ਪੂਰਨ ਰੂਪ ਵਿੱਚ ਨਿਭਾ ਸਕਦੀ ਹੈ, ਪਰ ਇਸ ਲਈ ਸਾਨੂੰ ਆਪਣੀ ਸੋਚ ਨੂੰ ਬਦਲਣਾ ਪਵੇਗਾ| ਉਹਨਾਂ ਕਿਹਾ ਕਿ ਪੰਚਾਇਤ ਚੋਣਾਂ ਲੋਕਤੰਤਰ ਦੀ ਪਹਿਲੀ ਪੋੜੀ ਹੈ ਅਤੇ ਚੁਣੇ ਗਏ ਉਮੀਦਵਾਰ ਦਾ ਇਹ ਵੱਡਾ ਫਰਜ ਬਣ ਜਾਂਦਾ ਹੈ ਕਿ ਉਹ ਪਿੰਡ ਦਾ ਸਰਬ ਪੱਖੀ ਵਿਕਾਸ ਕਰਾਉਣ ਦੇ ਨਾਲ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਪੈਦਾ ਕਰਨ ਵਿੱਚ ਅਹਿਮ ਰੋਲ ਨਿਭਾਏ|
ਇਸ ਮੌਕੇ ਸੁਖਵਿੰਦਰ ਕੌਰ ਪੰਚ, ਗੁਰਵਿੰਦਰ ਕੌਰ ਪੰਚ, ਹਰਜੀਤ ਸਿੰਘ ਪੰਚ, ਇਕਬਾਲ ਸਿੰਘ ਸਾਬਕਾ ਸਰਪੰਚ, ਬਾਬਾ ਨਰਿੰਦਰ ਸਿੰਘ, ਬਲਦੇਵ ਸਿੰਘ ਰੰਧਾਵਾ, ਰਣਜੀਤ ਸਿੰਘ ਬਰਾੜ, ਸੁਰਮੁਖ ਸਿੰਘ, ਸੋਹਣ ਸਿੰਘ ਬੀ. ਜੇ.ਪੀ., ਜਗਤਾਰ ਸਿੰਘ ਘੜੂੰਆ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਮਨਪ੍ਰੀਤ ਸਿੰਘ ਭਾਗੁਮਾਜਰਾ, ਜਸਦੇਵ ਸਿੰਘ, ਜਸਪਾਲ ਸਿੰਘ, ਪ੍ਰੀਤਮ ਸਿੰਘ, ਬਲਦੇਵ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *