ਪੰਚਾਇਤ ਯੂਨੀਅਨ ਪੰਜਾਬ ਵਲੋਂ ਧਰਨਾ

ਐਸ. ਏ. ਐਸ ਨਗਰ, 17 ਮਈ (ਸ.ਬ.) ਪੰਚਾਇਤ ਯੂਨੀਅਨ ਪੰਜਾਬ ਦੀ ਇਕਾਈ ਜਿਲ੍ਹਾ ਐਸ. ਏ .ਐਸ ਨਗਰ ਦੀਆਂ ਪੰਚਾਇਤਾਂ ਵੱਲੋਂ ਡੀ. ਸੀ ਦਫਤਰ ਅੱਗੇ ਰੋਸ ਧਰਨਾ ਦੇ ਕੇ ਆਪਣੀਆਂ ਮੰਗਾਂ ਸੰਬੰਧੀ ਡੀ. ਸੀ. ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ| ਇਸ ਮੌਕੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਪੰਚਾਂ ਨੂੰ ਸਤੰਬਰ 2013 ਤੋਂ ਰੁਕਿਆ ਮਾਣ ਭੱਤਾ ਦਿੱਤਾ ਜਾਵੇ| ਉਹਨਾਂ ਕਿਹਾ ਕਿ ਐਮ. ਪੀ ਅਤੇ ਐਮ. ਐਲ. ਏ ਤਾਂ ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਬੈਠ ਕੇ ਆਪਣੇ ਮਾਣ ਭੱਤੇ ਅਤੇ ਹੋਰ ਸਹੂਲਤਾਂ ਦਾ ਵਾਧਾ ਕਰ ਲੈਂਦੇ ਹਨ ਤੇ ਪਹਿਲੀ ਤਾਰੀਖ ਨੂੰ ਉਹਨਾਂ ਦੇ ਮਾਣ ਭੱਤਾ ਲੱਖਾਂ ਰੁਪਏ ਉਹਨਾਂ ਦੇ ਖਾਤਿਆਂ ਵਿੱਚ ਆ ਜਾਂਦੇ ਹਨ ਤੇ ਸਰਪੰਚਾਂ ਦਾ 1200 ਰੁਪਏ ਪ੍ਰਤੀ ਮਹੀਨਾ ਮਿਲਣ ਵਾਲਾ ਮਾਣਭੱਤਾ ਸਾਢੇ 4 ਸਾਲ ਤੋਂ ਸਰਪੰਚਾਂ ਨੂੰ ਨਹੀਂ ਮਿਲਿਆ| ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਰਪੰਚਾਂ ਦੇ ਕੰਮ ਚੈਕ ਕਰਨ ਲਈ ਜੀ.ਓ.ਜੀ (ਗਵਰਨ ਆਫ ਗਾਰਡੀਅਨ) ਸਾਬਕਾ ਫੌਜੀ ਲਗਾਏ ਗਏ ਹਨ| ਮਾਵੀ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਪੰਚਾਇਤ ਮੈਂਬਰਾਂ ਨੂੰ ਚੋਰ ਸਮਝਦੀਆਂ ਹਨ| ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਹੀ ਪੰਚਾਇਤੀ ਫੰਡ ਵਰਤਣ ਤੋਂ ਰੋਕ ਲਾ ਦਿੱਤੀ ਹੈ| ਉਹਨਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤੀ ਜਮੀਨਾਂ ਤੋਂ ਹੋਣ ਵਾਲੀ ਆਮਦਨ ਵਰਤਣ ਤੋਂ ਰੋਕ ਲਾਉਣਾ ਗਲਤ ਤੇ ਸਰਕਾਰ ਵਲੋਂ ਕਹਿਣਾ ਕੇ ਗ੍ਰਾਮ ਵਿੱਚ ਮਤਾ ਪਾਸ ਕਰਕੇ ਏ. ਡੀ. ਸੀ ਤੋਂ ਪ੍ਰਵਾਨਗੀ ਲੈਣੀ ਪੈਣੀ ਹੈ| ਉਹਨਾਂ ਕਿਹਾ ਕਿ ਪੰਚਾਇਤੀ ਜਮੀਨਾਂ ਦੀ ਬੋਲੀ ਵਿੱਚ ਹਰ ਸਾਲ 10% ਵਾਧਾ ਕੀਤਾ ਜਾਵੇ ਤੇ ਬੋਲੀ ਵਾਲੇ ਦਿਨ ਹੀ ਬੋਲੀ ਦਾ 30% ਹਿੱਸਾ ਆਨ ਲਾਈਨ ਸਰਕਾਰ ਨੂੰ ਭੇਜਿਆ ਜਾਵੇ| ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਵਿੱਚ ਹੋਣ ਵਾਲੀ ਆਮਦਨ ਦੇ ਮਾਈਨਿੰਗ, ਪਲਾਟਾਂ ਦੀਆਂ ਰਜਿਸਟਰੀਆਂ ਅਤੇ ਮਿਉਂਸਪਲਟੀਆਂ ਵਿੱਚ ਪਲਾਟਾਂ ਦੇ ਨਕਸ਼ੇ ਬੰਦ ਕਰਕੇ ਆਮਦਨ ਦੇ ਸਰੋਤ ਬੰਦ ਕਰ ਲਏ ਹਨ ਹੁਣ ਪਿੰਡਾਂ ਦੀਆਂ ਪੰਚਾਇਤਾਂ ਤੋਂ ਪੈਸਾ ਲੇ ਕੇ ਸੂਬਾ ਦਾ ਵਿਕਾਸ ਕਰਵਾਉਣਾ ਚਾਹੁੰਦੀ ਹੈ| ਸਰਕਾਰ ਦੇ ਇਸ ਫੈਸਲੇ ਨਾਲ ਪਿੰਡਾਂ ਦੇ ਵਿਕਾਸ ਉੱਤੇ ਮਾੜਾ ਅਸਰ ਪੈ ਰਿਹਾ ਹੈ| ਜੋ ਕਿ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ| ਉਹਨਾਂ ਸਰਕਾਰ ਨੂੰ ਮੰਗ ਸਬੰਧੀ ਇੱਕ ਹਫਤਾ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਪੰਚਾਇਤ ਯੂਨੀਅਨ ਪੰਜਾਬ ਸਰਕਾਰ ਖਿਲਾਫ ਵੱਡਾ ਸੰਘਰਸ਼ ਕਰੇਗੀ|
ਇਸ ਮੌਕੇ ਸ੍ਰ. ਰਵਿੰਦਰ ਸਿੰਘ ਰਵੀ ਸਰਪੰਚ ਮਦਨਹੇੜੀ, ਸ੍ਰ. ਬਲਜਿੰਦਰ ਸਿੰਘ ਸਰਪੰਚ ਚਡਿਆਲਾ, ਸ੍ਰ. ਨਰਿੰਦਰ ਸਿੰਘ ਬਲਾਕ ਪ੍ਰਧਾਨ ਡੇਰਾਬਸੀ, ਸ੍ਰ. ਹਰਜੀਤ ਸਿੰਘ ਸੋਢੀ ਸਰਪੰਚ ਮਾਲੀਪੁਰ, ਸ੍ਰ. ਸਰਬਜੀਤ ਸਿੰਘ ਬਲਾਕ ਪ੍ਰਧਾਨ ਖਰੜ, ਸ੍ਰ. ਮਲਕੀਤ ਸਿੰਘ ਖਟੜਾ ਜਿਲ੍ਹਾ ਪ੍ਰੀਸ਼ਦ ਮੈਂਬਰ, ਸ੍ਰ. ਗੁਰਦੀਪ ਸਿੰਘ ਸਰਪੰਚ ਘੜੂੰਆ, ਸ੍ਰ. ਅਮਰਜੀਤ ਸਿੰਘ ਸਰਪੰਚ ਪੱਕੀ ਰੁੜਕੀ, ਸ੍ਰ. ਸੁਰਿੰਦਰ ਸਿੰਘ ਸਰਪੰਚ ਮਾਮੂਪੁਰ ਹਾਜਰ ਸਨ|

Leave a Reply

Your email address will not be published. Required fields are marked *