ਪੰਚਾਇਤ ਯੂਨੀਅਨ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ

ਐਸ.ਏ.ਐਸ.ਨਗਰ, 24 ਸਤੰਬਰ (ਸ.ਬ.) ਪੰਚਾਇਤ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰ. ਹਰਮਿੰਦਰ ਸਿੰਘ ਮਾਵੀ ਨੇ ਖੇਤੀ ਬਿਲਾਂ ਦੇ ਵਿਰੋਧ ਵਿੱਚ ਚਲ ਰਹੇ ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ| 
ਉਹਨਾਂ ਕਿਹਾ ਕਿ ਪੰਚਾਇਤ ਯੂਨੀਅਨ ਪੰਜਾਬ ਭਲਕੇ 25 ਸਤੰਬਰ ਦੇ ਬੰਦ ਦੌਰਾਨ ਕਿਸਾਨ ਯੂਨੀਅਨ ਦਾ ਪੂਰਾ ਸਹਿਯੋਗ ਕਰੇਗੀ| ਉਹਨਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਮਤੇ ਪਾਸ ਕਰਕੇ ਖੇਤੀ ਬਿੱਲਾਂ ਖਿਲਾਫ ਪਾਏ ਮੱਤਿਆਂ ਨੂੰ ਰੱਦ ਕੀਤਾ ਜਾਵੇਗਾ ਜਿਸਦੀ ਸ਼ੁਰੂਆਤ ਕਈ ਜਿਲ੍ਹਿਆਂ ਤੋਂ ਹੋ ਚੁੱਕੀ ਹੈ| 

Leave a Reply

Your email address will not be published. Required fields are marked *