ਪੰਚਾਇਤ ਸਕੱਤਰ ਯੂਨੀਅਨ ਵਲੋਂ ਧਰਨਾ 27 ਮਾਰਚ ਨੂੰ

ਲੁਧਿਆਣਾ, 26 ਮਾਰਚ (ਸ.ਬ.) ਪੰਚਾਇਤ ਸਕੱਤਰ ਯੂਨੀਅਨ ਵੱਲੋਂ ਭੁਲਕੇ (27 ਮਾਰਚ ਨੂੰ) ਆਪਣੀਆਂ ਮੰਗਾਂ ਦੇ ਹੱਕ ਵਿੱਚ ਫੇਜ਼ -8 ਵਿੱਚ ਵਿਕਾਸ ਭਵਨ ਮੁਹਾਲੀ ਦੇ ਬਾਹਰ ਧਰਨਾ ਦਿੱਤਾ ਜਾਵੇਗਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਬੀਤੇ ਦਿਨੀਂ ਯੂਨੀਅਨ ਦੀ ਲੁਧਿਆਣਾ ਵਿੱਚ ਹੋਈ ਮੀਟਿੰਗ ਵਿੱਚ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਸੀ| ਇਸ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਯੂਨੀਅਨ ਮੈਂਬਰ ਭਾਗ ਲੈਣਗੇ|

Leave a Reply

Your email address will not be published. Required fields are marked *