ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਵਲੋਂ ਧਰਨਾ ਅਤੇ ਨਾਹਰੇਬਾਜੀ

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਡਾਇਰੈਕਟਰ ਦਫਤਰ ਦੇ ਬਾਹਰ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਹਬੇਬਾਜੀ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਕਰਮਚਾਰੀਆਂ ਦੀਆਂ ਤਨਖਾਹਾਂ ਖਜਾਨਾਂ ਦਫਤਰਾਂ ਰਾਹੀਂ ਜਾਰੀ ਕੀਤੀਆਂ ਜਾਣ ਅਤੇ ਬਕਾਇਆ ਰਹਿੰਦੀਆਂ ਤਨਖਾਹਾਂ ਅਤੇ ਸੀ ਪੀ ਐਫ ਤੁਰੰਤ ਜਾਰੀ ਕੀਤੀਆਂ ਜਾਣ|
ਉਹਨਾਂ ਕਿਹਾ ਕਿ ਪੰਚਾਇਤ ਸੰਮਤੀਆਂ ਅਤੇ ਜਿਲ੍ਹਾ ਪ੍ਰੀਸਦਾਂ ਵਿੱਚ ਜਿਹੜੇ ਕਰਮਚਾਰੀ 1 ਜਨਵਰੀ 2004 ਤੋਂ 8 ਫਰਵਰੀ 2012 ਦੌਰਾਨ ਭਰਤੀ ਹੋਏ, ਉਹਨਾਂ ਨੂੰ ਕੋਈ ਪੈਨਸ਼ਨ ਸਕੀਮ ਦੀ ਸਹੂਲਤ ਨਹੀਂ ਦਿੱਤੀ ਗਈ| ਇਹਨਾਂ ਕਰਮਚਾਰੀਆਂ ਨੂੰ ਵੀ ਪੁਰਾਣੀ ਪੈਨਸਨ ਸਕੀਮ ਦਾ ਲਾਭ ਦਿੱਤਾ ਜਾਵੇ| ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੇ ਸਾਰੇ ਖਾਤਿਆਂ ਵਿੱਚ ਬੀ ਡੀ ਪੀ ਓ ਦੇ ਦਸਤਖਤਾਂ ਦੇ ਨਾਲ ਪੰਚਾਇਤ ਅਫਸਰ ਜਾਂ ਸੁਪਰਡਂੈਟ ਨੂੰ ਸਾਂਝੇ ਖਾਤੇ ਅਪਰੇਟ ਕਰਨ ਲਈ ਅਤੇ ਪੰਚਾਇਤ ਸੰਮਤੀ ਦਾ ਮਤਾ ਲਾਜਮੀ ਕਰਨ ਸਬੰਧੀ ਪੱਤਰ ਜਾਰੀ ਕੀਤਾ ਜਾਵੇ| ਪੰਚਾਇਤ ਸੰਮਤੀਆਂ ਅਤੇ ਜਿਲ੍ਹਾ ਪ੍ਰੀਸਦਾਂ ਵਿੱਚ ਤਨਖਾਹਾਂ ਅਤੇ ਸੀ ਪੀ ਅਫ ਦੇ ਪੈਸੇ ਦੀ ਦੁਰਵਰਤੋਂ ਅਤੇ ਗਬਨ ਸਬੰਧੀ ਜਾਂਚ ਕਰਵਾਈ ਜਾਵੇ|
ਇਸ ਮੌਕੇ ਰਵਿੰਦਰਪਾਲ ਸਿੰਘ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ, ਗੁਰਜੀਵਨ ਸਿੰਘ ਪ੍ਰਧਾਨ ਪੰਚਾਇਤ ਸਕੱਤਰ, ਸੁਰਜੀਤ ਸਿੰਘ ਰਾਉਕੇ ਪ੍ਰਧਾਨ ਪੰਚਾਇਤ ਅਫਸਰ ਯੂਨੀਅਨ, ਸੰਦੀਪ ਕੁਮਾਰ ਕਨਵੀਨਰ ਪੰਚਾਇਤ ਸਕੱਤਰ ਯੂਨੀਅਨ, ਗੁਰਪ੍ਰੀਤ ਸਿੰਘ ਪੰਚਾਇਤ ਅਫਸਰ, ਜੀਵਨ ਲਾਲ ਸੁਪਰਡੰਟ ਯੂਨੀਅਨ, ਜਤਿੰਦਰ ਸਿੰਘ ਪ੍ਰਧਾਨ ਟੈਕਸ ਕੁਲੈਕਟਰ ਯੂਨੀਅਨ, ਹਰਦੀਪ ਸਿੰਘ ਸੁਪਰਡੰਟ, ਵਰਿੰਦਰ ਕੁਮਾਰ ਜਰਨਲ ਸਕੱਤਰ, ਵਰਿੰਦਰ ਕੁਮਾਰ ਜਰਨਲ ਸਕੱਤਰ, ਨਿਰਮਲ ਸਿੰਘ ਖਜਾਨਚੀ, ਨਿਸ਼ਾਨ ਸਿੰਘ ਤਰਨਤਾਰਨ, ਨਵਾਬ ਰਾਣਾ ਪਟਿਆਲਾ, ਗੁਰਬਿੰਦਰ ਗੋਗੀ ਫਤਹਿਗੜ੍ਹ ਸਾਹਿਬ, ਸੁਰਜੀਤ ਸਿੰਘ ਬਰਨਾਲਾ, ਗੁਰਪ੍ਰਤਾਪ ਸਿੰਘ, ਅਮਰੀਕ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *