ਪੰਚਾਇਤ ਸੰਮਤੀ ਮੁਲਾਜਮਾਂ ਦੇ ਮਸਲੇ ਹੱਲ ਕਰਨ ਦੀ ਮੰਗ

ਐਸ ਏ ਐਸ ਨਗਰ, 6 ਅਗਸਤ (ਸ.ਬ.) ਪੰਚਾਇਤ ਸੰਮਤੀ ਮੁਲਾਜਮ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਚਾਇਤ ਸੰਮਤੀ ਮੁਲਾਜਮਾਂ ਦੇ ਮਸਲੇ ਤੁਰੰਤ ਹਲ ਕੀਤੇ ਜਾਣ|
ਅੱਜ ਇਕ ਬਿਆਨ ਵਿੱਚ ਯੂਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਪੰਚਾਇਤ ਸੰਮਤੀ ਮੁਲਾਜਮਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ| ਸਰਕਾਰ ਵਲੋਂ ਇਹਨਾਂ ਮੁਲਾਜਮਾਂ ਦੀਆਂ ਮੰਗਾਂ ਨੂੰ ਮੰਨਿਆ ਨਹੀਂ ਜਾ ਰਿਹਾ| ਉਹਨਾਂ ਕਿਹਾ ਕਿ ਪੰਜਾਬ ਵਿੱਚ ਹੁਣ ਤਾਂ ਸਰਕਾਰ ਵੀ ਬਦਲ ਚੁਕੀ ਹੈ ਪਰ ਕਿਸੇ ਵੀ ਸਰਕਾਰ ਨੇ ਸੰਮਤੀ ਮੁਲਾਜਮਾਂ ਨੂੰ ਇਨਸਾਫ ਨਹੀਂ ਦਿੱਤਾ| ਉਹਨਾਂ ਮੰਗ ਕੀਤੀ ਕਿ ਪੰਚਾਇਤ ਸੰਮਤੀ ਮੁਲਾਜਮਾਂ ਨੂੰ ਸਮੇਂ ਸਿਰ ਤਨਖਾਹ ਦਿੱਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ|
ਇਸ ਮੌਕੇ ਯੂਨੀਅਨ ਆਗੂ ਮਲਵਿੰਦਰ ਸਿੰਘ, ਸੰਜੀਵ ਸੋਨੀ, ਨਿਸ਼ਾਨ ਸਿੰਘ, ਕੁਲਵਿੰਦਰ ਸਿੰਘ , ਦੇਸ ਰਾਜ, ਅਮਰਪਾਲ ਸਿੰਘ, ਗੁਰਭੇਜ ਸਿੰਘ, ਰਾਜ ਕੁਮਾਰ, ਜਗਮੋਹਨ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *