ਪੰਚ ਰਾਜ ਦੁਲਾਰੀ ਵਲੋਂ ਧੰਨਵਾਦੀ ਦੌਰਾ

ਬਲੌਂਗੀ, 2 ਜਨਵਰੀ (ਪਵਨ ਰਾਵਤ) 30 ਦਸੰਬਰ ਨੂੰ ਹੋਈ ਪੰਚਾਇਤ ਚੋਣਾਂ ਦੌਰਾਨ ਬਲੌਂਗੀ ਕਾਲੋਨੀ ਵਿੱਚ ਵਾਰਡ ਨੰਬਰ 4 ਆਦਰਸ਼ ਕਾਲੋਨੀ ਤੋਂ ਪੰਚ ਦੀ ਚੋਣ ਜਿੱਤੀ ਸ੍ਰੀਮਤੀ ਰਾਜ ਦੁਲਾਰੀ ਵਲੋਂ ਆਪਣੇ ਵਾਰਡ ਦਾ ਧੰਨਵਾਦੀ ਦੌਰਾ ਕੀਤਾ ਗਿਆ| ਇਸ ਮੌਕੇ ਸ੍ਰੀਮਤੀ ਰਾਜ ਦੁਲਾਰੀ ਨੂੰ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਭਰਾ ਸ੍ਰ. ਅਮਰਜੀਤ ਸਿੰਘ ਜੀਤੀ ਵਲੋਂ ਸਨਮਾਨਿਤ ਕੀਤਾ ਗਿਆ| ਇਸ ਮੌਕੇ ਪੰਚ ਸ੍ਰੀਮਤੀ ਰਾਜ ਦੁਲਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਅਤੇ ਉਹ ਆਪਣੇ ਵਾਰਡ ਦਾ ਵਿਕਾਸ ਪਹਿਲ ਦੇ ਅਧਾਰ ਉਪਰ ਕਰਵਾਏਗੀ|
ਇਸ ਮੌਕੇ ਕਾਂਗਰਸੀ ਆਗੂ ਜਗਬੀਰ ਸਿੰਘ, ਕੁਲਵੰਤ ਰਾਣਾ, ਨਿਰੰਜਨ ਸਿੰਘ, ਮਹੇਸ਼ ਕੁਮਾਰ, ਖਰਾਤੀ, ਜਸਵਿੰਦਰ , ਪ੍ਰਵੀਨ ਸ਼ਰਮਾ, ਵਿਨੈ ਝਾ, ਸਚਿਨ ਰਾਣਾ, ਰਾਮ ਰਤਨ, ਨਿਰੰਜਨ ਦਾਦਾ, ਹਰੇ ਰਾਮ , ਸਤਿਆ ਦੇਵੀ ਵੀ ਮੌਜੂਦ ਸਨ|

Leave a Reply

Your email address will not be published. Required fields are marked *