ਪੰਛੀਆਂ ਨਾਲ ਟਕਰਾਇਆ ਜੈਟਬਲੂ ਜਹਾਜ਼ , ਹੰਗਾਮੀ ਹਾਲਾਤ ਵਿੱਚ ਹੋਈ ਲੈਂਡਿੰਗ

ਨਿਊਯਾਰਕ , 24 ਅਕਤੂਬਰ (ਸ.ਬ.)  ਬੋਸਟਨ ਤੋਂ ਲਾਸ ਵੇਗਸ ਜਾ ਰਹੇ ਇਕ ਜੈਟਬਲੂ ਜਹਾਜ਼ ਨੂੰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹੰਗਾਮੀ ਹਾਲਾਤ ਵਿਚ ਨਿਊਯਾਰਕ ਹਵਾਈ ਅੱਡੇ ਤੇ ਉਤਾਰਿਆ ਗਿਆ| ਜਹਾਜ਼ ਉਡਾਣ ਭਰਨ ਤੋਂ ਬਾਅਦ ਕੁੱਝ ਪੰਛੀਆਂ ਨਾਲ ਟਕਰਾ ਗਿਆ ਸੀ|
”ਜੈਟਬਲੂ ਏਅਰਵੇਜ਼ ਕਾਰਪ” ਦੀ ਬੁਲਾਰਾ ਸ਼ੈਰਨ ਜੋਂਸ ਨੇ ਦੱਸਿਆ ਕਿ ਉਡਾਣ ਨੰਬਰ 877 ਨੂੰ ਬੀਤੇ ਦਿਨ 7:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹੀ ‘ਜਾਨ ਐਫ ਕੈਨੇਡੀ (ਜੇ. ਐਫ. ਕੇ) ਅੰਤਰਰਾਸ਼ਟਰੀ ਹਵਾਈ ਅੱਡੇ’ ਉਤੇ ਸੁਰੱਖਿਅਤ ਉਤਾਰਿਆ ਗਿਆ ਸੀ| ਸ਼ੈਰਨ ਨੇ ਦੱਸਿਆ ਕਿ ਜਹਾਜ਼ ਦਾ ਰਸਤਾ ਸਾਵਧਾਨੀ ਤੌਰ ਉਤੇ ਜੇ. ਐਫ. ਕੇ ਵੱਲ ਬਦਲਿਆ ਗਿਆ ਸੀ, ਜਿਸ ਤੋਂ ਬਾਅਦ ਯਾਤਰੀਆਂ ਨੂੰ ਇੱਥੋਂ ਦੂਜੇ ਜਹਾਜ਼ ਵਿਚ ਰਵਾਨਾ ਕੀਤਾ ਗਿਆ|
ਜੈਟਬਲੂ ਨੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ|

Leave a Reply

Your email address will not be published. Required fields are marked *