ਪੰਜਵਾ ਠੰਡ ਭਜਾਓ ਨਾਕਾ ਲਗਾਇਆ

ਐਸ.ਏ.ਐਸ ਨਗਰ, 25 ਜਨਵਰੀ (ਸ.ਬ) ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਅਤੇ ਲਿਓ ਕਲੱਬ ਟ੍ਰਾਈਸਿਟੀ ਵਲੋਂ ਮੁਹਾਲੀ ਗੋਲਫ ਕਲੱਬ ਰੋਡ, ਫੇਜ਼-11 ਵਿਖੇ 5ਵਾਂ ਠੰਡ ਭਜਾਓ ਨਾਕਾ ਲਗਾਇਆ ਗਿਆ| ਇਸ ਸੰਬਧੀ ਜਾਣਕਾਰੀ ਦਿੰਦਿਆ ਪ੍ਰੋਜੈਕਟ ਚੇਅਰਪਰਸਨ ਵਿਨੈ ਗਰਗ ਨੇ ਦੱਸਿਆ ਕਿ ਇਸ ਮੌਕੇ ਲਗਭਗ 150 ਲੋੜਵੰਦਾਂ ਨੂੰ ਸਵੈਟਰ, ਦਸਤਾਨੇ ਅਤੇ ਜੁਰਾਬਾਂ ਵੰਡੀਆਂ ਗਈਆਂ| ਇਸ ਮੌਕੇ ਉਹਨਾਂ ਦੇ ਨਾਲ ਪਰਮਪ੍ਰੀਤ ਸਿੰਘ, ਜਸ਼ਕਰਨ ਸਿੰਘ, ਵਗਿਸ਼ ਰਾਣਾ, ਅਵਤਾਰ ਸਿੰਘ, ਸ਼ਾਈਨੀ ਤਨੇਜ਼ਾ, ਜਤਿਨ ਕਪੂਰ, ਤਰਮਿੰਦਰ ਸਿੰਘ, ਸ਼ਬਨਮ ਸਭਰਵਾਲ ਅਤੇ ਪਰਵਿੰਦਰ ਸਿੰਘ ਹਾਜ਼ਿਰ ਸਨ|

Leave a Reply

Your email address will not be published. Required fields are marked *