ਪੰਜਵੀਂ ਅਤੇ ਅੱਠਵੀਂ ਜਮਾਤ ਦਾ ਮੁਲਅੰਕਣ 20 ਫਰਵਰੀ ਤੋਂ

ਐਸ.ਏ.ਐਸ.ਨਗਰ 17 ਫਰਵਰੀ (ਸ.ਬ.) ਐਸ.ਸੀ.ਈ. ਆਰ.ਟੀ., ਪੰਜਾਬ ਵੱਲੋਂ ਰਾਜ ਪੱਧਰ ਤੇ ਲਰਨਿੰਗ ਆਊਟਕੰਮ ਇਵੈਲੂਏਸ਼ਨ ਸਿਸਟਮ ਰਾਹੀਂ ਪੰਜਵੀਂ ਅਤੇ ਅੱਠਵੀਂ ਜਮਾਤ ਦਾ ਮੁਲਅੰਕਣ ਮਿਤੀ 20ਫਰਵਰੀ ਤੋਂ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ (ਸੈਸਿ)-ਕਮ- ਡਾਇਰੈਕਟਰ ਐਸ.ਸੀ.ਈ.ਆਰ.ਟੀ., ਪੰਜਾਬ ਸ. ਸੁਖਦੇਵ ਸਿੰਘ ਕਾਹਲੋਂ ਨੇ ਦੱਸਿਆ ਕਿ ਮੁਲਅੰਕਣ ਸਬੰਧੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ| ਇਸ ਮੁਲਅੰਕਣ ਵਿੱਚ ਪੰਜਵੀਂ ਜਮਾਤ ਦੇ ਕੁੱਲ 221702 ਵਿਦਿਆਰਥੀਆਂ ਵਿੱਚੋਂ ਪੰਜਾਬੀ ਮਾਧਿਅਮ ਦੇ 215113 ਹਿੰਦੀ ਮਾਧਿਅਮ ਦੇ 4312 ਅਤੇ ਇੰਗਲਿਸ਼ ਮਾਧਿਅਮ ਦੇ 2277 ਵਿਦਿਆਰਥੀ ਭਾਗ ਲੈਣਗੇ| ਅੱਠਵੀਂ ਜਮਾਤ ਦੇ ਕੁੱਲ 251868 ਵਿਦਿਆਰਥੀਆਂ ਵਿੱਚੋਂ ਪੰਜਾਬੀ ਮਾਧਿਅਮ ਦੇ 241454 ਹਿੰਦੀ ਮਾਧਿਅਮ ਦੇ 6542 ਅਤੇ ਇੰਗਲਿਸ ਮਾਧਿਅਮ ਦੇ 3872 ਵਿਦਿਆਰਥੀ ਭਾਗ ਲੈਣਗੇ| ਇਸ ਮੁਲਅੰਕਣ ਲਈ ਪੰਜਵੀਂ ਦੇ 4452 ਅਤੇ ਅੱਠਵੀਂ ਜਮਾਤ ਦੇ 2472 ਮੁਲਅੰਕਣ ਕੇਂਦਰ ਸਥਾਪਿਤ ਕੀਤੇ ਗਏ ਹਨ| ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਸੰਕਟ ਕਾਲੀਨ ਹਲਾਤਾਂ ਵਿੱਚ ਸਬੰਧਤ ਜਿਲ੍ਹਾ ਸਿਖਿਆ ਅਫਸਰ ਨਵਾਂ ਮੁਲਅੰਕਣ ਕੇਂਦਰ ਵੀ ਸਥਾਪਿਤ ਕਰ ਸਕਦੇ ਹਨ|

Leave a Reply

Your email address will not be published. Required fields are marked *