ਪੰਜਾਬੀ ਅਧਿਆਪਕਾਂ ਵਲੋਂ ਨੌਵੀਂ ਤੇ ਦਸਵੀਂ ਜਮਾਤ ਦੇ ਪੰਜਾਬੀ ਵਿਸ਼ੇ ਦਾ ਸਿਲੇਬਸ ਘਟਾਉਣ ਦੀ ਮੰਗ


ਐਸ ਏ ਐਸ  ਨਗਰ, 10 ਨਵੰਬਰ (ਸ.ਬ.) ਪੰਜਾਬੀ ਅਧਿਆਪਕਾਂ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਨੌਵੀਂ ਅਤੇ ਦਸਵੀਂ ਦੇ ਪੰਜਾਬੀ ਵਿਸ਼ੇ ਦਾ ਸਿਲੇਬਸ ਘੱਟ ਕੀਤਾ              ਜਾਵੇ| 
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਪੰਜਾਬੀ ਅਧਿਆਪਕ ਜਸਵੀਰ ਸਿੰਘ ਗੜਾਂਗ  ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਇਤਿਹਾਸ ਅਤੇ ਪੰਜਾਬੀ ਵਿਸ਼ੇ ਤੋਂ ਇਲਾਵਾ ਸਾਰੇ ਵਿਸ਼ਿਆਂ ਦਾ ਸਿਲੇਬਸ ਘਟਾ ਦਿੱਤਾ ਗਿਆ ਹੈ ਪਰ ਪੰਜਾਬੀ ਵਿਸ਼ੇ ਦਾ ਸਿਲੇਬਸ ਬਹੁਤ ਜਿਆਦਾ  ਹੋਣ ਦੇ ਬਾਵਜੂਦ ਨਹੀਂ ਘਟਾਇਆ ਗਿਆ|
ਉਹਨਾਂ ਕਿਹਾ ਕਿ ਜਦੋਂ ਸਿਖਿਆ ਬੋਰਡ ਵਲੋਂ ਸਮੈਸਟਰ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ ਤਾਂ ਪੰਜਾਬੀ ਵਿਸ਼ੇ ਦੇ ਸਿਲੇਬਸ ਵਿੱਚ 25 ਫੀਸਦੀ ਵਾਧਾ ਕਰ ਦਿਤਾ ਗਿਆ ਸੀ ਪਰ ਸਾਲਾਨਾ ਪ੍ਰਣਾਲੀ ਮੁੜ ਸ਼ੁਰੂ ਹੋਣ ਤੇ ਵੀ             ਸਿਲੇਬਸ ਵਿੱਚ ਕੀਤਾ ਗਿਆ ਇਹ  ਵਾਧਾ ਵਾਪਸ ਨਹੀਂ ਸੀ ਲਿਆ ਗਿਆ| 
ਉਹਨਾਂ ਕਿਹਾ ਕਿ ਹੁਣ ਭਾਵੇਂ ਸਕੂਲਾਂ ਵਿੱਚ ਨੌਵੀਂ ਅਤੇ ਦਸਵੀਂ ਦੀਆਂ ਕਲਾਸਾਂ ਲਗ ਰਹੀਆਂ ਹਨ ਪਰ ਸਕੂਲਾਂ ਵਿੱਚ ਬੱਚੇ ਬਹੁਤ ਘੱਟ ਆ ਰਹੇ ਹਨ| ਇਸ ਲਈ ਪੰਜਾਬੀ ਵਿਸ਼ੇ ਦੇ ਸਿਲੇਬਸ ਨੂੰ ਘਟਾਉਣਾ ਬਹੁਤ ਜਰੂਰੀ ਹੈ|  
ਇਸ ਮੌਕੇ ਪੰਜਾਬੀ ਅਧਿਆਪਕ ਰਜਿੰਦਰ ਸਿੰਘ, ਹਰਪ੍ਰੀਤ ਕੋਰ, ਪਰਮਜੀਤ ਕੋਰ, ਸਤਿੰਦਰਜੀਤ ਕੌਰ, ਸੁਖਵਿੰਦਰ ਕੋਰ, ਅਮਰਜੀਤ ਕੋਰ, ਸਿਮਰਤਪਾਲ ਕੌਰ,  ਬਲਜੀਤ ਕੌਰ, ਹਰਪ੍ਰੀਤ ਸਿੰਘ ਅਤੇ ਦਿਲਬਾਗ ਵੀ ਮੌਜੂਦ ਸਨ| 

Leave a Reply

Your email address will not be published. Required fields are marked *