ਪੰਜਾਬੀ ਏਕਤਾ ਮੰਚ ਵਲੋਂ ਨਿਗਮ ਚੋਣਾਂ ਲੜਣ ਦਾ ਐਲਾਨ

ਐਸ.ਏ.ਐਸ.ਨਗਰ, 28 ਜੁਲਾਈ (ਸ.ਬ.) ਪੰਜਾਬੀ ਏਕਤਾ ਮੰਚ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਮੰਚ ਵਲੋਂ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਉਮੀਦਵਾਰ ਖੜ੍ਹੇ ਕੀਤੇ ਜਾਣਗੇ|  
ਮੰਚ ਦੇ ਪ੍ਰਧਾਨ ਡਾ. ਜਗਤਾਰ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਮੰਚ ਵਲੋਂ 15 ਅਗਸਤ ਤੋਂ ਬਾਅਦ ਹਰੇਕ ਵਾਰਡ ਵਿੱਚ ਬੁੱਧੀਜੀਵੀਆਂ, ਬਜੁਰਗਾਂ ਅਤੇ ਤਰੱਕੀ ਪੰਸਦ ਨੌਜਵਾਨਾਂ ਨੂੰ ਇੱਕਠਾ ਕਰਕੇ ਹਰੇਕ ਵਾਰਡ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੀਆਂ ਨਾਕਾਮੀਆਂ ਬਾਰੇ ਵਿਚਾਰ ਕੀਤੀ               ਜਾਵੇਗੀ ਅਤੇ ਆਉਣ ਵਾਲੇ ਪੰਜ ਸਾਲਾ ਵਿੱਚ ਮੰਚ ਵਲੋਂ ਮੁਹਾਲੀ ਦੇ ਵਿਕਾਸ ਦੀ ਧਾਰਨਾ ਤੇ ਸੈਮੀਨਾਰ, ਨੁਕੜ ਸਭਾਵਾਂ ਕੀਤੀਆਂ ਜਾਣਗੀਆਂ|

Leave a Reply

Your email address will not be published. Required fields are marked *