ਪੰਜਾਬੀ ਗਾਇਕਾ ਸੁਖਪ੍ਰੀਤ ਦਾ ਪਲੇਠਾ ਗੀਤ ‘ਮੇਰੇ ਨਾਲ’ ਰਿਲੀਜ਼

ਐਸ.ਏ.ਐਸ.ਨਗਰ, 5 ਅਗਸਤ (ਸ.ਬ.) ਪੰਜਾਬੀ ਗਾਇਕੀ ਦੀ ਦੁਨੀਆਂ ਵਿੱਚ ਉੱਭਰ ਰਹੀ ਕਲਾਕਾਰ ਅਤੇ ਵੁਆਇਸ ਆਫ ਪੰਜਾਬ-2018 ਦੀ ਸੈਕਿੰਡ-ਰਨਰਅੱਪ ਸੁਖਪ੍ਰੀਤ ਕੌਰ ਦਾ ਪਲੇਠਾ ਗੀਤ ‘ਮੇਰੇ ਨਾਲ’ ਅੱਜ ਰਿਲੀਜ਼ ਕੀਤਾ ਗਿਆ ਜਿਸਦੀ ਵਿਡਿਓ ਵੀ ਯੂ-ਟਿਯੂਬ ਤੇ ਰਿਲੀਜ਼ ਹੋ ਚੁੱਕੀ ਹੈ|
ਗੀਤਕਾਰ ਸਿੰਘ ਜੀਤ ਵੱਲੋਂ ਲਿਖੇ ਗਏ ਇਸ ਗੀਤ ਦਾ ਸੰਗੀਤ ਜੀ-ਗੁਰੀ ਦਾ ਹੈ ਅਤੇ ਵਿਡਿਓ ਬੀ-ਟੂਗੈਦਰ ਵੱਲੋਂ ਤਿਆਰ ਕੀਤੀ ਗਈ ਹੈ ਅਤੇ  ਪੇਸ਼ਕਾਰੀ ਪ੍ਰੋਡਿਊਸਰ ਜੱਸ ਰਿਕਾਰਡਜ਼ ਅਤੇ ਜਸਵੀਰਪਾਲ ਸਿੰਘ ਵੱਲੋਂ ਕੀਤੀ ਗਈ ਹੈ| ਇਸ ਮੌਕੇ ਜੱਸ ਰਿਕਾਰਡਜ਼ ਵੱਲੋਂ ਵਿਪਨ ਜੋਸ਼ੀ, ਮਨਜਿੰਦਰ ਸਿੰਘ ਅਤੇ ਬਲਜੀਤ ਬੱਲੀ ਵੀ ਹਾਜ਼ਿਰ ਸਨ| ਇਸ ਮੌਕੇ ਸੁਖਪ੍ਰੀਤ ਨੇ ਦੱਸਿਆ ਕਿ ਆਪਣੇ ਇਸ ਗੀਤ ਵਿੱਚ ਉਸਨੇ ਇੱਕ ਮੁਟਿਆਰ ਦੀ ਮੰਗਣੀ ਹੋਣ ਉਪਰੰਤ ਮੰਗਣੀ ਤੋਂ ਲੈ ਕੇ ਵਿਆਹ ਤੱਕ ਦੇ ਸਫਰ ਨੂੰ ਇੱਕ ਮੁਟਿਆਰ ਦੀ ਜ਼ੁਬਾਨੀਂ ਬਹੁਤ ਹੀ ਸੋਹਣੇ ਅਤੇ ਰੋਮਾਂਟਿਕ ਢੰਗ ਨਾਲ ਬਿਆਨ ਕੀਤਾ ਹੈ|

Leave a Reply

Your email address will not be published. Required fields are marked *