ਪੰਜਾਬੀ ਬੋਲੀ ਦੇ ਹੱਕ ਲਈ ਸੁਚੇਤ ਹੋਇਆ ਜਾਵੇ : ਧਨੋਆ

ਐਸ. ਏ. ਐਸ. ਨਗਰ, 18 ਫਰਵਰੀ (ਸ.ਬ.) ਪੰਜਾਬੀ ਵਿਰਸਾ ਸੁਸਾਇਟੀ ਦੇ ਪ੍ਰਧਾਨ ਅਤੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਪੰਜਾਬੀ ਬੋਲੀ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ| ਅੱਜ ਇੱਥੇ ਹੋਈ ਸੰਸਥਾ ਦੀ ਇਕ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸ.  ਧਨੋਆਂ ਨੇ ਕਿਹਾ ਕਿ  ਲੇਖਕ ਮੰਚ ਵਲੋਂ 21 ਫਰਵਰੀ ਨੂੰ ਸੈਕਟਰ -20 ਵਿਖੇ ਪੰਜਾਬੀ ਮਾਂ-ਬੋਲੀ ਦੇ ਹੱਕ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਸਾਰੇ ਲੋਕਾਂ ਨੂੰ ਸ਼ਾਮਲ ਹੋਣ ਦੀ ਲੋੜ ਹੈ| ਉਹਨਾਂ ਕਿਹਾ ਕਿ ਜਿਹੜੀਆਂ ਫਿਰਕੂ ਤਾਕਤਾਂ ਨੂੰ ਕਮਜ਼ੋਰ ਕਰਨ ਲਈ ਪੰਜਾਬੀ ਬੋਲੀ ਦੀ   ਬੇਕਦਰੀ ਕਰ ਰਹੀਆਂ ਹਨ, ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਇਕ ਜੁਟ ਹੋਣਾ ਸਮੇਂ ਦੀ ਮੁੱਖ ਲੋੜ ਹੈ|
ਇਸ ਮੌਕੇ ਕੁਲਦੀਪ ਸਿੰਘ ਹੈਪੀ, ਸੁਦਾਗਰ ਸਿੰਘ ਬੋਲੋਮਾਜਰਾ, ਰਵਿੰਦਰ ਰਵੀ, ਪਰਵਿੰਦਰ ਸਿੰਘ ਵੀ. ਪੀ., ਅਮਰਜੀਤ ਸਿੰਘ ਪਰਮਾਰ, ਹਰਦੀਪ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *