ਪੰਜਾਬੀ ਯੂਨੀਵਰਸਿਟੀ ਅੱਗੇ ਰੋਜਾਨਾ ਲੱਗਦੇ ਭਾਰੀ ਜਾਮ ਕਾਰਨ ਲੋਕ ਪ੍ਰੇਸ਼ਾਨ

ਪਟਿਆਲਾ, 14 ਜੂਨ (ਸ.ਬ.) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਿਲਕੁਲ ਸਾਹਮਣੇ ਹਰ ਦਿਨ ਵਿੱਚ  ਅਤੇ ਖਾਸ ਕਰਕੇ ਸ਼ਾਮ ਵੇਲੇ ਭਾਰੀ ਜਾਮ ਲੱਗ ਜਾਣ ਕਾਰਨ ਵਾਹਨ ਚਾਲਕਾਂ ਦੇ ਨਾਲ ਨਾਲ ਇਲਾਕਾ ਵਾਸੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਫਲਾਈਓਵਰ ਬਣ ਰਿਹਾ ਹੈ, ਜਿਸ ਕਰਕੇ ਉਥੇ ਵਾਹਨਾਂ ਦੇ ਲੰਘਣ ਲਈ ਬਹੁਤ ਤੰਗ ਰਸਤਾ ਹੀ ਬਚਿਆ ਹੈ| ਉਸ ਤੰਗ ਸੜਕ ਉਪਰ ਹੀ ਵਾਹਨ ਚਾਲਕ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿਚ ਆਪਣੇ ਵਾਹਨ ਆਪਸ ਵਿਚ ਫਸਾ ਕੇ ਬੈਠ ਜਾਂਦੇ ਹਨ, ਜਿਸ ਕਾਰਨ ਉਥੇ ਅਕਸਰ ਹੀ ਜਾਮ ਲੱਗ ਜਾਂਦਾ ਹੈ| ਇਸ ਤੋਂ ਇਲਾਵਾ ਇਸ ਸੜਕ ਉਪਰ ਚਲਦੇ ਭਾਰੀ ਟਰਾਲਿਆਂ ਦੇ ਵੀ ਤੰਗ ਸੜਕ ਉਪਰ ਫਸ ਜਾਣ ਕਾਰਨ ਹਰ ਦਿਨ ਹੀ ਜਾਮ ਲੱਗ ਜਾਂਦਾ ਹੈ| ਸ਼ਾਮ ਸਮੇਂ ਯੂਨੀਵਰਸਿਟੀ ਦੇ ਮੁਲਾਜਮਾਂ ਅਤੇ ਹੋਰ ਲੋਕਾਂ ਵਲੋਂ ਵੀ ਇਸ ਸੜਕ ਨੂੰ ਪਾਰ ਕਰਨਾ ਹੁੰਦਾ ਹੈ, ਉਹਨਾਂ ਦੇ ਵਾਹਨ ਵੀ ਪਟਿਆਲਾ ਸ਼ਹਿਰ ਵਲੋਂ ਅਤੇ ਰਾਜਪੁਰਾ ਵਲੋਂ ਆ ਰਹੇ ਟ੍ਰੌਫਿਕ ਵਿਚ ਫਸ ਜਾਂਦੇ ਹਨ, ਜਿਸ ਕਾਰਨ ਉਥੇ ਹਰ ਸਮੇਂ ਜਾਮ ਦੀ ਹਾਲਤ ਬਣੀ ਰਹਿੰਦੀ ਹੈ| ਹਰ ਵਾਹਨ ਚਾਲਕ ਹੀ ਆਪਣੇ ਵਾਹਨ ਨੂੰ ਅੱਗੇ ਕੱਢਣ ਲਈ ਇਧਰੋਂ ਉਧਰੋਂ ਰਸਤਾ ਲੱਭਣ ਦਾ ਯਤਨ ਕਰਦਾ ਹੈ ਤੇ ਇਹ ਯਤਨ ਹੀ ਉਥੇ ਜਾਮ ਲੱਗਵਾ ਦਿੰਦਾ ਹੈ|
ਦੂਜੇ ਪੰਜਾਬੀ ਯੂਨੀਵਰਸਿਟੀ ਸਾਹਮਣੇ ਜੋ ਫਲਾਈਓਵਰ ਬਣ ਰਿਹਾ ਹੈ, ਉਸਦੇ ਬਣਨ ਦੀ ਰਫਤਾਰ ਬਹੁਤ ਹੌਲੀ ਹੈ, ਜਿਸ ਕਾਰਨ ਇਸ ਸੜਕ ਉਪਰ ਹਰ ਸਮੇਂ ਹੀ ਜਾਮ ਦੀ ਹਾਲਤ ਬਣੀ ਰਹਿੰਦੀ ਹੈ| ਜਿਸ ਕਰਕੇ ਬਜੁਰਗਾਂ ਅਤੇ ਬੱਚਿਆਂ ਨੂੰ ਇਹ ਸੜਕ ਪਾਰ ਕਰਨੀ ਬਹੁਤ ਔਖੀ ਹੋ ਜਾਂਦੀ ਹੈ|

Leave a Reply

Your email address will not be published. Required fields are marked *