ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਆਪਸ ਵਿੱਚ ਵੱਜੇ ਮੋਟਰਸਾਈਕਲ, ਦੋ ਨੌਜਵਾਨਾਂ ਦੇ ਮਾਮੂਲੀ ਸੱਟਾਂ ਵਜੀਆਂ


ਪਟਿਆਲਾ,14 ਅਕਤੂਬਰ (ਸ.ਬ.) ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਅੱਗੇ ਅੱਜ ਸਵੇਰੇ 9.00 ਵਜੇ ਦੇ ਕਰੀਬ ਮੋਟਰਸਾਈਕਲਾਂ ਦੀ ਟੱਕਰ ਹੋਣ ਕਾਰਨ ਦੋਵਾਂ ਮੋਟਰਸਾਈਕਲਾਂ ਦੇ ਚਾਲਕਾਂ ਦੇ ਮਾਮੂਲੀ ਸੱਟਾਂ ਵਜੀਆਂ, ਜਦੋਂ ਕਿ ਦੋਵਾਂ ਮੋਟਰਸਾਈਕਲਾਂ ਦਾ ਕਾਫੀ ਨੁਕਸਾਨ ਹੋ ਗਿਆ| 
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 9.00 ਬੱਸ ਸਟੈਂਡ ਵਾਲੇ ਪਾਸਿਓਂ ਆ ਰਹੇ ਇੱਕ ਤੇਜ ਰਫਤਾਰ ਮੋਟਰਸਾਈਕਲ ਚਾਲਕ ਦੀ ਸੜਕ ਦੇ ਦੂਜੇ ਪਾਸਿਓਂ ਫਲਾਈਓਵਰ ਹੇਠਾਂ ਬਣੇ ਰਸਤੇ ਵਿਚੋਂ ਯੂਨੀਵਰਸਿਟੀ ਵੱਲ ਜਾ ਰਹੇ ਇੱਕ ਹੋਰ ਮੋਟਰ ਸਾਈਕਲ ਨਾਲ ਟੱਕਰ ਹੋ ਗਈ| ਇਹ ਹਾਦਸਾ ਦੋਵਾਂ ਮੋਟਰਸਾਈਕਲਾਂ ਦੇ ਚਾਲਕਾਂ ਵੱਲੋਂ ਇਕ ਦੂਜੇ ਤੋਂ ਪਹਿਲਾਂ ਮੁੱਖ ਸੜਕ ਤੋਂ ਲੰਘਣ ਦੀ ਕਾਹਲੀ ਕਾਰਨ ਵਾਪਰਿਆ| ਹਾਦਸੇ ਤੋਂ ਬਾਅਦ ਦੋਵੇਂ ਮੋਟਰ ਸਾਈਕਲ ਕੁਝ ਦੂਰੀ ਤਕ ਸੜਕ ਉੱਪਰ ਘਿਸਟਦੇ ਚਲੇ ਗਏ|
ਜਿਕਰਯੋਗ ਹੈ ਕਿ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਮੁੱਖ            ਗੇਟ ਸਾਹਮਣੇ ਪਹਿਲਾਂ ਵੀ  ਬਹੁਤ ਹਾਦਸੇ ਵਾਪਰ ਚੁਕੇ ਹਨ| ਇਸਦਾ ਕਾਰਨ ਇਹ ਹੈ ਕਿ  ਯੂਨੀਵਰਸਿਟੀ ਦੇ ਅੰਦਰ -ਬਾਹਰ ਆਉਣ ਜਾਣ ਵਾਲੇ ਵਿਦਿਆਰਥੀ ਅਤੇ ਵਿਦਿਆਰਥਣਾਂ ਕਾਹਲੀ ਵਿੱਚ  ਬਿਨਾਂ ਆਸੇ ਪਾਸੇ          ਦੇਖਿਆ ਤੇਜ ਰਫਤਾਰ ਨਾਲ ਮੁੱਖ ਸੜਕ ਪਾਰ ਕਰਨ ਲੱਗਦੇ ਹਨ ਅਤੇ ਇਸ ਦੌਰਾਨ ਮੁੱਖ ਸੜਕ ਤੇ ਆ ਰਹੇ ਵਾਹਨਾਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ|

Leave a Reply

Your email address will not be published. Required fields are marked *