ਪੰਜਾਬੀ ਯੂਨੀਵਰਸਿਟੀ ਵਿੱਚ ਕਰੋੜਾਂ ਰੁਪਏ ਦੇ ਹੈਰੀਟੇਜ਼ ਫਰਨੀਚਰ ਘੁਟਾਲੇ ਦਾ ਇਲਜਾਮ ਕਰੋੜਾਂ ਰੁਪਏ ਦਾ ਸਾਮਾਨ ਯੂਨੀਵਰਸਿਟੀ ਅਧਿਕਾਰੀਆਂ ਨੇ ਸਿਰਫ 70 ਹਜਾਰ ਦਾ ਵੇਚਿਆ : ਸੰਧੂਪ ਿ


ਪਟਿਆਲਾ, 22 ਜਨਵਰੀ (ਬਿੰਦੂ ਸ਼ਰਮਾ) ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ (ਸੈਫੀ) ਸੰਸਥਾ ਨੇ ਇਲਜਾਮ ਲਗਾਇਆ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਕਰੋੜਾਂ ਰੁਪਏ ਦਾ ਹੈਰੀਟੇਜ਼ ਫਰਨੀਚਰ ਘੁਟਾਲਾ ਕੀਤਾ ਗਿਆ ਹੈ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਵਲੋਂ 100 ਕਰੋੜ ਰੁਪਏ ਦਾ ਹੈਰੀਟੇਜ ਫਰਨੀਚਰ ਮਿਲੀਭੁਗਤ ਨਾਲ ਸਿਰਫ 70 ਹਜਾਰ ਰੁਪਏ ਵਿੱਚ ਵੇਚ ਦਿੱਤਾ ਗਿਆ ਹੈ।

ਸੈਫੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਪਟਿਆਲਾ ਵਿੱਖੇ ਆਯੋਜਿਤ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਅਤੇ ਉਹਨਾਂ ਦੀ ਪ੍ਰਸ਼ਾਸਨਿਕ ਟੀਮ ਵਲੋਂ ਸਾਲ 2014 ਵਿੱਚ ਬਿਨ੍ਹਾਂ ਟੈਂਡਰ-ਬੋਲੀ ਤੋਂ ਹੈਰੀਟੇਜ ਫਰਨੀਚਰ ਨੂੰ ਸੱਭਿਆਚਾਰ ਮਾਮਲੇ, ਪੁਰਾਤਨ ਅਜਾਇਬ ਘਰ ਅਤੇ ਪੁਰਾਲੇਖਾ ਵਿਭਾਗ ਦੇ ਡਾਇਰੈਕਟਰ ਐਨ. ਪੀ. ਐਸ. ਰੰਧਾਵਾ ਨੂੰ ਵੇਚ ਦਿੱਤਾ ਗਿਆ। ਉਹਨਾਂ ਦੱਸਿਆ ਕਿ ਰੰਧਾਵਾ ਵਲੋਂ ਯੂਨੀਵਰਸਿਟੀ ਅਥਾਰਟੀ ਨੂੰ 28-5-2014 ਨੂੰ ਇੱਕ ਪੱਤਰ ਲਿਖਿਆ ਗਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਯੂਨੀਵਰਸਿਟੀ ਦੇ ਐਕਸੀਅਨ ਸਟੋਰ ਵਿੱਚ ਪਏ ਹੈਰੀਟੇਜ ਫਰਨੀਚਰ ਦੀ ਉਸਦੇ ਵਿਭਾਗ ਨੂੰ ਲੋੜ ਹੈ ਜਿਸਤੋਂ ਬਾਅਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਇੱਕ ਕਮੇਟੀ ਬਣਾ ਕੇ ਇਹ ਸਾਰਾ ਸਾਮਾਨ ਵੇਚ ਦਿੱਤਾ। ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਯੂਨੀਵਰਸਿਟੀ ਨੇ ਇਸ ਸਾਮਾਨ ਨੂੰ ਵੇਚਣ ਸਬੰਧੀ 30 ਮਈ 2014 ਨੂੰ 2 ਅਖਬਾਰਾਂ ਵਿੱਚ ਟੈਂਡਰ ਨੋਟਿਸ ਜਾਰੀ ਕੀਤਾ ਸੀ ਅਤੇ ਉਹ ਟੈਂਡਰ 12 ਜੂਨ 2014 ਨੂੰ ਖੁੱਲਣਾ ਸੀ ਪਰ ਟੈਂਡਰ ਤੋਂ ਪਹਿਲਾਂ ਹੀ ਕਰੋੜਾਂ ਰੁਪਏ ਦਾ ਹੈਰੀਟੇਜ ਫਰਨੀਚਰ ਯੁਨੀਵਰਸਿਟੀ ਅਧਿਕਾਰੀਆਂ ਨੇ ਸਿਰਫ 70 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ।

ਸz. ਸੰਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਯੂਨੀਵਰਸਿਟੀ ਅਥਾਰਟੀ ਅਤੇ ਪੁਰਾਲੇਖਾ ਵਿਭਾਗ ਤੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਜਾਣਕਾਰੀ ਮੰਗੀ ਗਈ ਕਿ ਯੂਨੀਵਰਸਿਟੀ ਵਲੋਂ ਪੁਰਾਲੇਖਾ ਵਿਭਾਗ ਨੂੰ ਕਿਹੜਾ ਸਾਮਾਨ ਦਿੱਤਾ ਗਿਆ ਹੈ ਜਿਸਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਜਵਾਬ ਦਿੱਤਾ ਕਿ ਯੂਨੀਵਰਸਿਟੀ ਨੇ ਪੁਰਾਲੇਖਾ ਨੂੰ ਕਬਾੜ, ਕੰਡਮ ਅਤੇ ਨਾ ਵਰਤਣਯੋਗ ਸਾਮਾਨ ਦਿੱਤਾ ਗਿਆ ਹੈ ਅਤੇ ਯੂਨੀਵਰਸਿਟੀ ਕੋਲ ਸਟੋਰ ਵਿੱਚ ਪਏ ਸਾਮਾਨ ਦਾ ਕੋਈ ਵੀ ਰਿਕਾਰਡ ਮੌਜੂਦ ਨਹੀਂ ਹੈ ਕਿ ਸਟੋਰ ਵਿੱਚ ਕਿੰਨਾ ਕੁ ਹੈਰੀਟੇਜ ਫਰਨੀਚਰ ਸੀ।

ਉਹਨਾਂ ਕਿਹਾ ਕਿ ਦੂਜੇ ਪਾਸੇ ਪੁਰਾਲੇਖਾ ਵਿਭਾਗ ਨੇ ਦੱਸਿਆ ਹੈ ਕਿ ਉਨ੍ਹਾਂ ਵਲੋਂ ਯੂਨੀਵਰਸਿਟੀ ਤੋਂ ਹੈਰੀਟੇਜ ਫਰਨੀਚਰ ਵਿੱਚ 7 ਲਾਇਬ੍ਰੇਰੀ ਟੇਬਲ, 69 ਕੁਰਸੀਆਂ, 110 ਬੈਂਚ ਅਤੇ 2 ਅਲਮੀਰਾ ਲਈਆਂ ਹਨ। ਸz. ਸੰਧੂ ਨੇ ਕਿਹਾ ਕਿ ਇਹ ਸਾਰਾ ਸਾਮਾਨ ਆਰਕੀਟੈਕਟ ਪੀਰੀ ਜੈਨਰੇਟ ਲੀ ਕੋਰ ਬੂਸਰ ਵਲੋਂ ਤਿਆਰ ਕੀਤਾ ਗਿਆ ਸੀ ਅਤੇ ਇਸਦੀ ਕੀਮਤ ਲਗਭਗ 100 ਕਰੋੜ ਰੁਪਏ ਬਣਦੀ ਸੀ ਜਿਸਨੂੰ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਸਿਰਫ 70 ਹਜਾਰ ਬਦਲੇ ਵੇਚ ਦਿੱਤਾ ਗਿਆ।

ਸz. ਸੰਧੂ ਨੇ ਦੱਸਿਆ ਕਿ ਉਹਨਾਂ ਨੇ ਇਸ ਸਬੰਧੀ ਸਾਬਕਾ ਵਾਈਸ ਚਾਂਸਲਰ ਅਨੁਰਾਗ ਵਰਮਾ ਨੂੰ ਜਾਂਚ ਲਈ ਪੱਤਰ ਦਿੱਤਾ ਸੀ, ਜਿਨ੍ਹਾਂ ਨੇ ਕਾਰਵਾਈ ਕਰਦੇ ਹੋਏ ਡਿਫੈਂਸ ਵਿਭਾਗ ਦੇ ਡਾ. ਕਮਲ ਕਿੰਗਰ ਅਤੇ ਮੈਨੇਜਮੈਂਟ ਵਿਭਾਗ ਦੇ ਡਾ. ਏ. ਐਸ. ਬੱਤਰਾ ਦੀ ਕਮੇਟੀ ਬਣਾ ਕੇ ਜਾਂਚ ਕਰਵਾਈ ਸੀ। ਉਹਨਾਂ ਦਾਅਵਾ ਕੀਤਾ ਕਿ ਇਹਨਾਂ ਅਧਿਕਾਰੀਆਂ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਯੂਨੀਵਰਸਿਟੀ ਦੇ ਹੈਰੀਟੇਜ ਫਰਨੀਚਰ ਵਿੱਚ ਬਹੁਤ ਵੱਡਾ ਘੋਟਾਲਾ ਹੋਇਆ ਹੈ ਪਰ ਸਾਬਕਾ ਵਾਈਸ ਚਾਂਸਲਰ ਬੀ. ਐਸ. ਘੁੰਮਣ ਵਲੋਂ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਮੌਜੂਦਾ ਵਾਈਸ ਚਾਂਸਲਰ (ਕਾਰਜਕਾਰੀ) ਵਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਮੰਗ ਕੀਤੀ ਕਿ ਇਸ ਹੈਰੀਟੇਜ ਘੋਟਾਲੇ ਵਿੱਚ ਕਾਰਜਕਾਰੀ ਵਾਈਸ ਚਾਂਸਲਰ ਵਲੋਂ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਵਲੋਂ ਪਹਿਲਾਂ ਸਾਮ੍ਹਣੇ ਲਿਆਂਦੇ ਗਏ ਘੁਟਾਲਿਆਂ ਬਾਰੇ ਵੀ ਬਣਦੀ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *