ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵੱਲੋਂ ਗਾਇਕ ਰਾਜ ਬਰਾੜ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਐਸ.ਏ.ਐਸ.ਨਗਰ, 2 ਜਨਵਰੀ (ਸ.ਬ.) ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਦੀ ਇੱਕ ਮੀਟਿੰਗ ਪ੍ਰਧਾਨ ਸਤਵੀਰ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹਾਜ਼ਰ ਮੈਂਬਰਾਂ ਨੇ ਗਾਇਕ ਰਾਜ ਬਰਾੜ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ| ਇਸ ਮੌਕੇ ਸ. ਧਨੋਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਬਰਾੜ ਨੇ ਆਪਣੇ ਗੀਤਾਂ ਵਿੱਚ ਹਮੇਸ਼ਾ ਹੀ ਅਸਲੀਅਤ ਦਾ ਪ੍ਰਗਟਾਵਾ ਕੀਤਾ ਸੀ| ਉਸ ਦੇ ਗੀਤ ‘ਪੁੱਤ ਵਰਗਾ ਫੋਰਡ ਟਰੈਕਟਰ, ਜੱਟ ਨੇ ਵੇਚਿਆ ਰੋ ਰੋ ਕੇ’ ਵੀ ਪੰਜਾਬ ਦੇ ਜੱਟਾਂ ‘ਕਿਸਾਨਾ ਦੀ ਅਸਲੀਅਤ ਨੂੰ ਪੇਸ਼ ਕਰਦਾ ਹੈ| ਉਹਨਾਂ ਕਿਹਾ ਕਿ ਰਾਜ ਬਰਾੜ ਦੀ ਮੌਤ ਨਾਲ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਇਸ ਮੌਕੇ ਕੁਲਦੀਪ ਸਿੰਘ ਹੈਪੀ, ਅਮਰਜੀਤ ਸਿੰਘ ਪਰਮਾਰ, ਵਰਿੰਦਰਪਾਲ ਸਿੰਘ, ਸੁਦਾਗਰ ਸਿੰਘ ਬਲੋਮਾਜਰਾ, ਤਰਲੋਚਨ ਸਿੰਘ ਪਰਮਾਰ, ਰਾਜਵਿੰਦਰ ਕੁਮਾਰ ਰਾਣਾ, ਰਵਿੰਦਰ ਸਿੰਘ ਵੀ ਹਾਜ਼ਰ ਸਨ|

Leave a Reply

Your email address will not be published. Required fields are marked *