ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵਲੋਂ ਨਸ਼ਿਆਂ ਵਿਰੁੱਧ ਸੈਮੀਨਾਰ ਦਾ ਆਯੋਜਨ 11 ਨੂੰ

ਐਸ ਏ ਐਸ ਨਗਰ, 4 ਜੁਲਾਈ (ਸ.ਬ.) ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਦੀ ਇੱਕ ਮੀਟਿੰਗ ਸੰਸਥਾ ਦੇ ਪ੍ਰਧਾਨ ਅਤੇ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬੀ ਮਾਂ ਬੋਲੀ ਦੀ ਤਰਸਯੋਗ ਹਾਲਤ ਅਤੇ ਹੋਰਨਾਂ ਚਲੰਤ ਮਸਲਿਆਂ ਤੇ ਵਿਚਾਰ ਕੀਤਾ ਗਿਆ| ਇਸ ਮੌਕੇ ਫੈਸਲਾ ਕੀਤਾ ਗਿਆ ਕਿ 11 ਜੁਲਾਈ ਨੂੰ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਭਵਨ ਫੇਜ਼ 3 ਏ ਵਿੱਚ ਰੈਡ ਕਰਾਸ ਮੁਹਾਲੀ, ਕੰਜਿਊਮਰ ਪ੍ਰੋਟੈਕਸ਼ਨ ਫੋਰਮ ਅਤੇ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ|
ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਆਪਣੇ ਵਿੱਛੜੇ ਮੈਂਬਰ ਸ. ਰਘਬੀਰ ਸਿੰਘ ਤੋਕੀ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ| ਇਸ ਤੋਂ ਬਾਅਦ ਵੱਖ ਵੱਖ ਬੁਲਾਰਿਆਂ ਵੱਲੋਂ ਮਾਂ ਬੋਲੀ ਪੰਜਾਬੀ ਦੀ ਵਿਰੋਧੀ ਲਾਬੀ ਨੂੰ ਸਖਤ ਸ਼ਬਦਾਂ ਵਿੱਚ ਬਾਜ ਆਉਣ ਦੀ ਤਾੜਨਾਂ ਕਰਦੇ ਹੋਏ ਪੰਜਾਬੀ ਹਿਤੈਸ਼ੀਆਂ ਨੂੰ ਖੁੱਲ ਕੇ ਅਗੇ ਆਉਣ ਲਈ ਪ੍ਰੇਰਿਆ ਗਿਆ| ਇੰਜ਼ ਪੀ ਐਸ ਵਿਰਦੀ (ਕੰਜ਼ਿਉਮਰ ਪ੍ਰੋਟੇਕਸ਼ਨ ਫੋਰਮ) ਨੇ ਸਰਕਾਰਾਂ ਅਤੇ ਲੋਕਾਂ ਦੀ ਪੰਜਾਬੀ ਪ੍ਰਤੀ ਬੇਗਾਨਗੀ ਤੇ ਦੁੱਖ ਪ੍ਰਗਟ ਕੀਤਾ|  ਡਾ ਹਰਿੰਦਰ ਪਾਲ ਸਿੰਘ (ਫੈਮਲੀ ਪਲੈਨਿੰਗ ਐਸੋਸ਼ੀਏਸ਼ਨ) ਨੇ ਵੱਧ ਰਹੀ ਅਬਾਦੀ ਪ੍ਰਤੀ ਚਿੰਤਾ ਪ੍ਰਗਟਾਈ | ਸ ਹਰਪਾਲ ਸਿੰਘ ( ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਫੇਜ਼ 11) ਨੇ ਵੱਧ ਰਹੇ ਸਿਗਰੇਟ ਬੀੜੀ ਦੇ ਰੁਝਾਨ ਨੂੰ ਠਲ ਪਾਉਣ ਲਈ ਚਾਰਾਜੋਈ ਕਰਦੇ ਹੋਏ ਕਿਹਾ ਕਿ ਸਰਕਾਰਾਂ ਦੇ ਨਾਲ ਨਾਲ ਆਮ ਨਾਗਰਿਕ ਨੂੰ ਵੀ ਇਨਾਂ ਕੁਰੀਤੀਆਂ ਦੇ ਖਿਲਾਫ ਨਿੱਤਰਣਾ ਚਾਹੀਦਾ ਹੈ| ਸ ਨਿਰਮਲ ਸਿੰਘ ਬਲਿੰਗ (ਪੀਪਲਜ ਵੈਲਫੇਅਰ ਅਸੋਸੀਏਸ਼ਨ ਸੈਕ 71) ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦਾ ਪੰਜਾਬੀ ਪ੍ਰਤੀ ਰਵੱਈਆ ਨਿੰਦਣ ਯੋਗ ਹੈ| ਸ ਪੀ ਪੀ ਐਸ ਬਜਾਜ (ਸੀਨੀਅਰ ਮੀਤ ਪ੍ਰਧਾਨ ਸੋਸ਼ਲ ਵੈਲਫੈਅਰ ਫੇਜ਼2) ਨੇ ਕਿਹਾ ਕਿ ਬਾਕੀ ਸੂਬਿਆਂ ਵਿੱਚ ਲੋਕ ਆਪਣੀ ਮਾਂ ਬੋਲੀ ਦੀ ਬਹੁਤ ਕਦਰ ਕਰਦੇ ਹਨ, ਉਨਾਂ ਕਿਹਾ ਕਿ ਉਨਾਂ ਸੂਬਿਆਂ ਵਿੱਚ ਮਾਂ ਬੋਲੀ ਵਾਲੇ ਅਖਬਾਰ ਹੀ ਪੜ੍ਹੇ ਜਾਂਦੇ ਹਨ| ਸ ਜਗਤਾਰ ਸਿੰਘ ਬਾਰੀਆ (ਫੇਜ਼ 4) ਨੇ ਤੰਬਾਕੂ ਦੀ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਲਾਉਣ ਦੀ ਮੰਗ  ਕੀਤੀ| ਸ ਸੁਖਦੇਵ ਸਿੰਘ ਵਾਲੀਆ ਪ੍ਰਧਾਨ ਵੈਲਫੇਅਰ          ਐਸੋਸੀਏਸ਼ਨ ਫੇਜ਼ 11 ਨੇ ਮੁਹਾਲੀ ਰੇਲਵੇ ਸ਼ਟੇਸ਼ਨ ਦੀ ਗੱਲ ਕਰਦੇ ਹੋਏ ਕਿਹਾ ਕਿ ਸਟੇਸ਼ਨ ਉਪਰ ਥਾਂ-ਥਾਂ ਟੋਏ ਪਏ ਹੋਏ ਹਨ| ਫੇਜ਼ 11 ਤੋਂ ਸਟੇਸ਼ਨ ਤੱਕ ਸਟਰੀਟ ਲਾਈਟ ਦਾ ਕੋਈ ਵੀ ਪ੍ਰਬੰਧ ਨਹੀਂ ਹੈ| ਅੰਤ ਵਿੱਚ ਸ੍ਰੀ ਸਤਵੀਰ ਸਿੰਘ ਧਨੋਆ ਨੇ ਵੱਧ ਰਹੇ ਨਸ਼ਿਆਂ ਦੇ ਰੁਝਾਨ ਤੇ ਚਿੰਤਾ ਜਾਹਿਰ  ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਸਖਤ ਕਾਨੂੰਨ ਅਤੇ ਉਨ੍ਹਾਂ ਦੀ ਪਾਲਣਾ ਲਾਜਮੀ ਕਰਨੀ ਚਾਹੀਦੀ ਹੈ| ਇਸ ਦੇ ਨਾਲ ਨਾਲ ਸਰਕਾਰ ਅਤੇ ਸਵੈ ਸੇਵੀ ਸੰਸਥਾਵਾਂ ਲਈ ਇਹ ਬਹੁਤ ਜਰੂਰੀ ਹੈ ਕਿ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇ|
ਇਸ ਮੌਕੇ ਤੇ ਜਸਰਾਜ ਸਿੰਘ ਸੋਨੂੰ (ਸ਼ਹੀਦ ਬਾਬਾ ਦੀਪ ਸਿੰਘ ਕਲੱਬ ਫੇਜ਼ 11), ਹਰਦੀਪ ਸਿੰਘ ਰੁਪਾਲਹੇੜੀ, ਜੈ ਸਿੰਘ ਸੈਭੀ ਅਤੇ ਰਜਿੰਦਰ ਸਿੰਘ ਵੈਲਫੇਅਰ ਸੁਸਾਇਟੀ ਫੇਜ਼ 5, ਬਚਨ ਸਿੰਘ ਬੋਪਾਰਾਏ, ਜਸਵੰਤ ਸਿੰਘ ਸੋਹਲ, ਜਗਜੀਤ ਸਿੰਘ, ਕੁਲਦੀਪ ਸਿੰਘ ਹੈਪੀ, ਗੁਰਮੇਲ ਸਿੰਘ, ਰੇਸ਼ਮ ਸਿੰਘ (ਯੂ ਐਨ ਓ) ਅਮਰਜੀਤ ਸਿੰਘ ਪਰਮਾਰ, ਵਰਿੰਦਰ ਪਾਲ ਸਿੰਘ, ਰਵਿੰਦਰ ਕੁਮਾਰ ਰਾਣਾ, ਪਰਵਿੰਦਰ ਸਿੰਘ ਪੈਰੀ, ਦਿਨੇਸ਼ ਸੈਣੀ, ਗੋਪਾਲ ਦੱਤ, ਗੁਰਦਿਆਲ ਸਿੰਘ, ਬਾਵਾ ਸਿੰਘ, ਰਾਜੂ ਬਹਾਦਰ, ਮਦਨ ਮੱਦੀ ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ|

Leave a Reply

Your email address will not be published. Required fields are marked *