ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵੱਲੋਂ ਹਵਾਈ ਫੌਜ ਦੇ ਨਵੇਂ ਮੁਖੀ ਧਨੋਆ ਦਾ ਸਨਮਾਨ ਕਰਨ ਦਾ ਐਲਾਨ

ਐਸ.ਏ.ਐਸ.ਨਗਰ, 21 ਦਸੰਬਰ (ਸ.ਬ.) ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜਿ.) ਦੀ ਇੱਕ ਮੀਟਿੰਗ ਸੰਸਥਾ ਦੇ ਪ੍ਰਧਾਨ ਸ੍ਰ. ਸਤਵੀਰ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਿੰਡ ਘੜੂੰਆ ਦੇ ਜਮ ਪਲ ਸ੍ਰੀ ਬੀ.ਐਸ.ਧਨੋਆ ਨੂੰ ਭਾਰਤੀ ਹਵਾਈ ਫੌਜ਼ ਦਾ ਮੁਖੀ ਨਿਯੁਕਤ ਕੀਤੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਫੈਸਲਾ ਕੀਤਾ ਗਿਆ ਕਿ ਸੁਸਾਇਟੀ ਵੱਲੋਂ ਇਕ ਵਿਸ਼ੇਸ਼ ਸਮਾਗਮ ਕਰਕੇ ਸ੍ਰੀ ਧਨੋਆ ਨੂੰ ਸਨਮਾਨਿਤ ਕੀਤਾ ਜਾਵੇਗਾ|
ਇਸ ਮੌਕੇ ਬੋਲਦਿਆਂ ਸ੍ਰ. ਧਨੋਆ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਵੱਡੇ ਮਾਣ ਦੀ ਗੱਲ ਹੈ ਕਿ ਇਲਾਕੇ ਦੇ ਇੱਕ ਅਫਸਰ ਨੂੰ ਭਾਰਤੀ ਹਵਾਈ ਫੌਜ ਦਾ ਮੁਖੀ ਨਿਯੁਕਤ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਇਸ ਨਾਲ ਜਿਥੇ ਇਲਾਕੇ ਦੇ ਨੌਜਵਾਨਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲੇਗੀ ਉੱਥੇ ਇਲਾਕੇ ਦੇ ਵਸਨੀਕ ਇਸ ਗੱਲ ਤੇ ਮਾਣ ਕਰਨਗੇ ਕਿ ਉਹਨਾਂ ਦੇ ਵਿਚੋਂ ਇਕ ਵਿਅਕਤੀ ਨੇ ਇੰਨੀ ਵੱਧ ਤਰਕੀ ਕੀਤੀ ਹੈ|
ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸ੍ਰ. ਧਨੋਆ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਸਮਾਗਮ ਕਰਕੇ ਸ੍ਰ. ਬੀ. ਐਸ.ਧਨੋਆ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ| ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਕੁਲਦੀਪ ਸਿੰਘ ਹੈਪੀ, ਸੋਦਾਗਰ ਸਿੰਘ, ਅਮਰਜੀਤ ਸਿੰਘ ਪਰਮਾਰ, ਪਰਵਿੰਦਰ ਸਿੰਘ ਪੈਰੀ, ਗੁਰਦਿਆਲ ਸਿੰਘ, ਜੀ.ਪੀ ਸਿੰਘ, ਰਵਿੰਦਰ ਕੁਮਾਰ ਰਵੀ ਅਤੇ ਹੋਰ ਮੈਂਬਰ ਹਾਜ਼ਿਰ ਸਨ|

Leave a Reply

Your email address will not be published. Required fields are marked *