ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਦੇ ਵਿਸਥਾਰ ਲਈ ਜਥੇਬੰਦਕ ਢਾਚਾ ਬਣਾਉਣ ਦਾ ਐਲਾਨ

ਐਸ ਏ ਐਸ ਨਗਰ, 24 ਅਪ੍ਰੈਲ (ਸ.ਬ.) ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਦੀ ਇੱਕ ਮੀਟਿੰਗ ਪ੍ਰਧਾਨ ਸਤਵੀਰ ਸਿੰਘ ਧਨੋਆ, ਕੌਂਸਲਰ ਵਾਰਡ ਨੰ: 23 ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਪੂਰੇ ਸ਼ਹਿਰ ਦੇ ਹਰੇਕ ਵਾਰਡ ਵਿੱਚੋਂ ਘੱਟੋ ਘੱਟ 10-10 ਗੈਰ ਸਿਆਸੀ ਸਮਾਜਿਕ ਕੰਮ ਕਰਨ ਵਾਲਿਆਂ ਨੂੰ ਸੁਸਾਇਟੀ ਦੇ ਨਾਲ ਜੋੜਿਆ ਕੀਤਾ ਜਾਵੇ| ਜਿਸ ਨਾਲ ਸੁਸਾਇਟੀ ਦਾ ਸਮਾਜਿਕ ਭਲਾਈ ਦੇ ਕੰਮ ਖੇਤਰ ਦਾ ਵਾਧਾ ਹੋ ਸਕੇ ਅਤੇ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਲਈ ਬੁਲੰਦ ਆਵਾਜ ਉਠਾਈ ਜਾ ਸਕੇ| ਇਸ ਮੌਕੇ ਸੁਸਾਇਟੀ ਵੱਲੋਂ ਇੱਕ ਜਥੇਬੰਦਕ ਢਾਂਚਾ ਬਣਾਉਣ ਦਾ ਐਲਾਨ ਕੀਤਾ ਗਿਆ| ਮੀਟਿੰਗ ਵਿੱਚ ਡਿਪਲਾਸਟ ਗਰੁੱਪ ਦੇ ਐਮ ਡੀ ਸ੍ਰੀ ਅਸ਼ੋਕ ਕੁਮਾਰ ਗੁਪਤਾਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਸੁਸਾਇਟੀ ਨੂੰ ਹੋਰ ਅੱਗੇ ਵੱਧ ਕੇ ਵਿਸ਼ਾਲ ਰੂਪ ਵਿੱਚ ਪੰਜਾਬੀ ਵਿਰਸੇ ਲਈ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਕੰਮ ਕਰਨ ਲਈ ਪ੍ਰੇਰਿਆ|
ਮੀਟਿੰਗ ਦੌਰਾਨ ਸਟੇਜ ਸਕੱਤਰ ਸੁਖਦੇਵ ਸਿੰਘ ਵਾਲੀਆ (ਮੀਤ ਪ੍ਰਧਾਨ, ਵੈਲਫੇਅਰ ਕੌਂਸਲਰ ਫੇਜ਼ 11) ਨੇ ਸੁਸਾਇਟੀ ਦੀਆਂ ਪਿਛਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਗਰਮੀਆਂ ਵਿੱਚ ਪਾਣੀ ਦੀ ਵੱਧ ਰਹੀ ਖਪਤ ਕਾਰਨ ਆਉਂਦੀ ਸਮੱਸਿਆ ਵੱਲ ਸਭ ਦਾ ਧਿਆਨ ਦਿਵਾਇਆ| ਸੁਸਾਇਟੀ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਆਏ ਹੋਏ ਸਾਰੇ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸੁਸਾਇਟੀ ਨਾਲ ਜੁੜ ਕੇ ਸਮਾਜ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਬਾਰੀਆ, ਜਗਦੀਸ਼ ਸਿੰਘ (ਸਾਬਕਾ ਪ੍ਰਧਾਨ ਸੀਟੀਯੂ ਯੂਨੀਅਨ), ਹਰਪਾਲ ਸਿੰਘ (ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਫੇਜ਼ 11), ਪੀ ਪੀ ਐਸ ਬਜਾਜ (ਸੀਨੀਅਰ ਵਾਈਸ ਪ੍ਰੈਜੀਡੈਂਟ, ਫੇਜ਼ 2), ਰੇਸ਼ਮ ਸਿੰਘ ਪ੍ਰਧਾਨ ਪਰਮ ਸੈਲਫ ਹੈਲਪ ਫਾਊਂਡੇਸ਼ਨ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਜਸਰਾਜ ਸਿੰਘ ਸੋਨੂੰ (ਚੇਅਰਮੈਨ ਸ਼ਹੀਦ ਬਾਬਾ ਦੀਪ ਸਿੰਘ ਕਲੱਬ), ਨਛੱਤਰ ਸਿੰਘ ਖਿਆਲਾ, ਜਗਤਾਰ ਸਿੰਘ ਬਾਰੀਆ, ਜਗਜੀਤ ਸਿੰਘ ਵਾਲੀਆ, ਕਰਮ ਸਿੰਘ ਮਾਵੀ, ਕੁਲਦੀਪ ਸਿੰਘ ਭਿੰਡਰ, ਅੰਮ੍ਰਿਤਪਾਲ ਸਿੰਘ, ਜੈ ਸਿੰਘ ਸੈਭੀ ਜਨਰਲ ਸਕੱਤਰ, ਐਸੋਸੀਏਸ਼ਨ ਫੇਜ਼ 5, ਹਰਭਗਤ ਸਿੰਘ ਬੇਦੀ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਪੱਟੀ, ਸੁਰਿੰਦਰਜੀਤ ਸਿੰਘ, ਪਰਵਿੰਦਰ ਸਿੰਘ, ਬਲਵੀਰ ਸਿੰਘ ਹੈਪੀ, ਰਵਿੰਦਰ ਕੁਮਾਰ ਰਵੀ, ਗੁਰਦਿਆਲ ਸਿੰਘ, ਗੋਪਾਲ ਦੱਤ ਹਾਜਰ ਸਨ|

Leave a Reply

Your email address will not be published. Required fields are marked *