ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ 22 ਨੂੰ

ਐਸ ਏ ਐਸ ਨਗਰ, 19 ਜੁਲਾਈ (ਸ.ਬ.) ਸਾਹਿਤ ਸਭਾ (ਰਜਿ:) ਮੁਹਾਲੀ ਦੀ ਮਾਸਿਕ ਇਕੱਤਰਤਾ 22 ਜੁਲਾਈ ਨੂੰ ਸਵੇਰੇ 10 ਵਜੇ ਸਾਰੰਗ ਲੋਕ ਫੇਜ਼-11 ਮੁਹਾਲੀ ਵਿਖੇ ਹੋਵੇਗੀ| ਇਸ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੀ ਪ੍ਰੈਸ ਸਕੱਤਰ ਨਰਿੰਦਰ ਕੌਰ ਨਸਰੀਨ ਨੇ ਦਸਿਆ ਕਿ ਪਹਿਲੇ ਦੌਰ ਵਿੱਚ ਸ੍ਰੀ ਸਿਰੀ ਰਾਮ ਅਰਸ਼ ਅਤੇ ਡਾ. ਸੁਰਿੰਦਰ ਗਿੱਲ ਗਜਲ ਅਤੇ ਕਾਵਿ ਰਚਨਾ ਬਾਰੇ ਗੱਲਬਾਤ ਕਰਨਗੇ| ਦੂਜੇ ਦੌਰ ਵਿੱਚ ਭੁਪਿੰਦਰ ਸਿੰਘ ਬੇਕਸ, ਸੁਰਿੰਦਰ ਕੌਰ ਭੋਗਲ ਅਤੇ ਦਰਸ਼ਨ ਤਿਉਣਾ ਆਪਣੀਆਂ ਨਵ ਲਿਖਿਤ ਗਜ਼ਲਾਂ ਅਤੇ ਕਵਿਤਾਵਾਂ ਸੁਨਾਉਣਗੇ|

Leave a Reply

Your email address will not be published. Required fields are marked *