ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇਕਤਰਤਾ

ਐਸ ਏ ਐਸ ਨਗਰ, 19 ਜੂਨ (ਸ.ਬ.) ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇਕਤਰਤਾ ਸਾਰੰਗ ਲੋਕ ਫੇਜ 11 ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸ਼ਾਇਰ ਡਾ. ਸੁਰਿੰਦਰ ਗਿਲ ਨੇ ਕੀਤੀ| ਸਭਾ ਵਿਚ ਲੋਕਧਾਰਾ ਅਤੇ ਜਨਜੀਵਨ ਬਾਰੇ ਵਿਸਤਾਰ ਵਿਚ ਡਾ ਸਵੈਰਾਜ ਸੰਧੁ ਅਤੇ ਡਾ ਨਿਰਮਲ ਬਾਸੀ ਨੇ ਗਲਬਾਤ ਕੀਤੀ| ਨਰਿੰਦਰ ਕੌਰ ਨਸਰੀਨ ਨੇ ਆਪਣੀਆਂ ਨਵ ਲਿਖਿਤ ਕਵਿਤਾਵਾਂ ਸੁਣਾਈਆਂ ਅਤੇ ਹਾਜਿਰ ਕਵੀਆਂ ਦੀਆਂ ਕਵਿਤਾਵਾਂ ਵੀ ਸੁਣੀਆਂ ਗਈਆਂ|
ਡਾ ਸਵੈਰਾਜ ਸੰਧੂ ਨੇ ਕਿਹਾ ਕਿ ਲੋਕਧਾਰਾ ਮਿੱਥ, ਇਤਿਹਾਸ ਅਤੇ ਲੋਕ  ਤਿੰਨਾਂ ਨੂੰ ਮਿਲਾਕੇ ਬਣੀ ਹੈ, ਜਿਸ ਨੂੰ ਅਸੀਂ ਲੋਕ ਵਾਣੀ, ਲੋਕਾਚਾਰੀ ਅਤੇ ਲੋਕ ਵੇਦ ਵੀ ਕਹਿੰਦੇ ਹਾਂ| ਕਬੀਲਿਆਂ ਤੋਂ ਬਾਅਦ ਪਿੰਡ ਦੇ ਰੂਪ ਵਿਚ ਸਥਾਪਿਤ ਹੋਈ ਸਭਿਅਤਾ ਦੇ ਹਰ ਖੇਤਰ ਵਿਚ ਅਸੀਂ ਨਸਲੀ ਮਿਸ਼ਰਣ ਦੀ ਲਾਗ ਨੂੰ  ਵੇਖਦੇ ਹਾਂ| ਹਰ ਕਲਾ ਦੇ ਵਿਚ ਲੋਕ ਧਾਰਾ ਵਸੀ ਹੋਈ ਹੇ| ਇਹ ਇਕ ਧੜਕਦੀ ਸੰਸਕ੍ਰਿਤੀ ਹੈ, ਜਿਸ ਨੂੰ ਛੱਡਿਆ ਨਹੀਂ ਜਾ ਸਕਦਾ|
ਭਾਸ਼ਾ ਬਾਰੇ ਗਲਬਾਤ ਕਰਦਿਆਂ ਡਾ ਨਿਰਮਲ ਬਾਸੀ ਨੇ ਕਿਹਾ ਕਿ ਭਾਸ਼ਾ ਦਾ ਵਿਕਾਸ ਅਤੇ ਇਕ ਮਨੁੱਖ ਨੂੰ ਵਧੀਆ ਮਨੁੱਖ ਬਣਾਉਣ ਵਿਚ ਵੱਡਾ ਯੋਗਦਾਨ ਹੈ| ਸਭਿਆਚਾਰ ਭਾਸ਼ਾ ਦੇ ਸੰਚਾਰ ਦਾ ਸਾਧਨ ਹੈ| ਇਸ ਸਮੇਂ, ਧਰਾਤਲ, ਆਰਥਿਕਤਾ, ਨੈਤਿਕਤਾ, ਰਾਜਨੀਤੀ ਅਤੇ ਰਹਿਣ ਸਹਿਣ ਦੇ ਨਾਲ ਜੁੜੀ ਹੁੰਦੀ ਹੈ ਜੋ ਕਿ ਸਮੇਂ ਦੇ ਨਾਲ ਬਦਲ ਜਾਂਦੀ ਹੈ| ਇਸ ਮੌਕੇ ਨਰਿੰਦਰ ਕੌਰ ਨਸਰੀਨ ਨੇ ਆਪਣੀਆਂ ਨਵ ਲਿਖਿਤ ਤਿੰਨ ਕਵਿਤਾਵਾਂ ਅਤੇ ਆਪਣੇ ਕਾਵਿ ਸੰਗ੍ਰਹਿ ਪੁਸਤਕ ਇਬਾਦਤ ਵਿਚੋਂ  ਦੋ ਕਵਿਤਾਵਾਂ ਸੁਣਾਈਆਂ| ਇਸ ਤੋਂ ਬਾਅਦ ਮਨਜੀਤ ਕੌਰ ਮੁਹਾਲੀ, ਸ਼ਿਵ ਨਾਥ, ਰਘਬੀਰ ਭੁੱਲਰ ਨੇ ਵੀ ਕਵਿਤਾਵਾਂ ਸੁਣਾਈਆਂ|  ਇਸ ਮੌਕੇ ਮੋਹਨ ਲਾਲ ਰਾਹੀ, ਜੋਗਿੰਦਰ ਸਿੰਘ ਜੱਗਾ, ਮਨਮੋਹਨ ਸਿੰਘ, ਪੰਜਾਬੀ     ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਸਿਰੀ ਰਾਮ ਅਰਸ਼, ਮੋਹਨ ਲਾਲ ਰਾਹੀ, ਰਮਨ ਸੰਧੁ,ਧਿਆਨ ਸਿੰਘ ਕਾਹਲੋਂ, ਬੀ ਐਸ ਰਤਨ, ਜਰਨੈਲ ਹੁਸ਼ਿਆਰਪੁਰੀ, ਬਲਜੀਤ ਸਿੰਘ ਬਾਲਾ, ਭੁਪਿੰਦਰ ਮਟੌਰੀਆ, ਸੰਜੀਵ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *