ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇਕੱਤਰਤਾ ਹੋਈ

ਐਸ. ਏ. ਐਸ ਨਗਰ, 25 ਦਸੰਬਰ (ਸ.ਬ.) ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇੱਕਤਰਤਾ ਸਾਰੰਗ ਲੋਕ ਫੇਜ਼-11 ਮੁਹਾਲੀ ਵਿਖੇ ਸ਼੍ਰੋਮਣੀ ਸ਼ਾਇਰ ਡਾ. ਸੁਰਿੰਦਰ ਗਿੱਲ ਦੀ ਪ੍ਰਧਾਨਗੀ ਵਿੱਚ ਹੋਈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੀ ਪ੍ਰੈਸ ਸਕੱਤਰ ਨਰਿੰਦਰ ਕੌਰ ਨਸਰੀਨ ਨੇ ਦੱਸਿਆ ਕਿ ਸਭਾ ਦੇ ਵਿਸ਼ੇਸ਼ ਸੱਦੇ ਤੇ ਪੁੱਜੀ ਮਹਿਮਾਨ ਪ੍ਰਸਿੱਧ ਲੇਖਿਕਾ ਅਤੇ ਸ਼ਾਇਰਾ ਰਜਿੰਦਰ ਕੌਰ ਚੰਡੀਗੜ੍ਹ ਨੇ ਦਸ ਨਿੱਕੀਆਂ ਅਤੇ ਵੱਡੀਆਂ ਕਵਿਤਾਵਾਂ ਸੁਣਾਈਆਂ| ਉਪਰੰਤ ਹੋਈ ਵਿਚਾਰ ਚਰਚਾ ਵਿੱਚ ਸ੍ਰੀ ਸ਼ਿਵ ਨਾਥ, ਬੀ. ਐਸ. ਰਤਨ, ਰਮਨ ਸੰਧੂ, ਪ੍ਰੌ. ਨਿਰਮਲ ਬਾਸੀ, ਪ੍ਰੋ. ਬਲਬੀਰ ਸਿੰਘ ਖੰਨਾ ਅਤੇ ਭੁਪਿੰਦਰ ਮਟੌਰੀਆ ਨੇ ਹਿੱਸਾ ਲੈਂਦਿਆਂ ਰਚਨਾਵਾਂ ਦੀ ਪ੍ਰੋੜਤਾ ਦੀ ਸ਼ਲਾਘਾ ਕੀਤੀ|
ਸਭਾ ਦੇ ਦੂਜੇ ਦੌਰ ਵਿੱਚ ਡਾ. ਸਵੈਰਾਜ ਸੰਧੂ ਨੇ ਲੋਕਨਾਚਾਂ ਦਾ ਜਨਜੀਵਨ ਤੇ ਪ੍ਰਭਾਵ ਬਾਰੇ ਖੋਜ ਭਰਪੂਰ ਭਾਸ਼ਣ ਦਿੱਤਾ| ਉਨ੍ਹਾਂ ਨੇ ਲੋਕਨਾਚਾਂ ਦੀ ਬਣਤ ਅਤੇ ਮਨੁੱਖੀ ਜਨਜੀਵਨ ਵਿੱਚ ਇਨ੍ਹਾਂ ਦੀ ਸਮੂਲੀਅਤ ਅਤੇ ਅਹਿਮੀਅਤ ਉੱਤੇ ਵਿਚਾਰ ਪੇਸ਼ ਕਰਦਿਆਂ ਭਾਤਵਰਸ਼ ਦੇ ਲੋਕਨਾਚਾਂ ਖਾਸਤੌਰ ਤੇ ਉੱਤਰੀ ਭਾਰਤ ਕੇ ਲੋਕਨਾਚਾਂ ਦਾ ਵਿਸਥਾਰ ਵਿੱਚ ਵੇਰਵਾ ਦਿੱਤਾ|
ਇਸ ਮੌਕੇ ਸਭਾ ਦੀ ਮੈਂਬਰ ਸੁਰਿੰਦਰ ਕੌਰ ਨੇ ਵੀ ਕਵਿਤਾ ਸੁਣਾਈ| ਇਨ੍ਹਾਂ ਤੋਂ ਇਲਾਵਾ ਡਾ. ਰਮਾ ਰਤਨ, ਇੰਦਰਜੀਤ ਸਿੰਘ ਜਾਵਾ, ਰਮਨ ਸੰਧੂ, ਜੋਗਿੰਦਰ ਸਿੰਘ ਜੱਗਾ, ਕਰਮਜੀਤ ਸਿੰਘ ਬੱਗਾ ਅਤੇ ਦਿਨੇਸ਼ ਵੀ ਹਾਜ਼ਿਰ| ਮੰਚ ਸੰਚਾਲਨ ਡਾ. ਸਵਰਾਜ ਸੰਧੂ ਨੇ ਕੀਤਾ|

Leave a Reply

Your email address will not be published. Required fields are marked *