ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇੱਕਤਰਤਾ

ਐਸ. ਏ. ਐਸ ਨਗਰ, 23 ਜੁਲਾਈ (ਸ.ਬ.) ਪੰਜਾਬੀ ਸਾਹਿਤ ਸਭਾ (ਰਜਿ) ਮੁਹਾਲੀ ਦੀ ਮਾਸਿਕ ਇੱਕਤਰਤਾ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਵਿੱਚ ਸ. ਸਵਰਣ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ| ਜਿਸ ਵਿੱਚ ਡਾ. ਸਵੈਰਾਜ ਸੰਧੂ ਨੇ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਦੀ ਜੀਵਨੀ ਅਤੇ ਲੇਖਣੀ ਬਾਰੇ ਗੱਲ ਕਰਦਿਆਂ ਕਿਹਾ ਕਿ ਸੁਜਾਨ ਸਿੰਘ ਦੀ ਲੇਖਣੀ ਥੁੜੇ-ਟੁੱਟੇ ਆਮ ਲੋਕਾਂ ਲਈ ਮਾਰਗ ਦਰਸ਼ਨ ਰਹੀ| ਉਹ ਹਮੇਸ਼ਾ ਜ਼ਿੰਦਗੀ ਦੇ ਸੱਚ ਨਾਲ ਖੜੇ ਰਹੇ| ਉਨ੍ਹਾਂ ਲੇਖਕ ਵੱਲੋਂ ਰਚਿਤ ਲਘੂ ਕਹਾਣੀਆਂ ਪ੍ਰਾਹੁਣਾ, ਰਾਸਲੀਲਾ, ਕੁਲਫੀ, ਬਾਗਾਂ ਦਾ ਰਾਖਾ ਅਤੇ ਸਵਰਗ ਦੀ ਝਲਕ ਨੂੰ ਸੰਖੇਪ ਵਿੱਚ ਸੁਣਾ ਕੇ ਉਸ ਸਮੇਂ ਦੀ ਮਿਆਰੀ ਅਤੇ ਨਿਵੇਕਲੀ ਲੇਖਣੀ ਵਿੱਚ ਦੱਸਿਆ| ਇਸ ਮੌਕੇ ਸ੍ਰੀ ਸ਼ਿਵ ਨਾਥ ਨੇ ਵੀ ਲੇਖਕ ਸੁਜਾਨ ਸਿੰਘ ਨਾਲ ਬਿਤਾਏ ਸਮੇਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ|
ਦੂਜੇ ਦੌਰ ਵਿੱਚ ਸਾਉਣ ਨਾਲ ਸੰਬਧਤ ਕਵੀ ਦਰਬਾਰ ਵਿੱਚੋਂ ਸ. ਸਵਰਣ ਸਿੰਘ, ਧਿਆਨ ਸਿੰਘ ਕਾਹਲੋਂ, ਹਰਿੰਦਰ ਹਰ, ਮਨਜੀਤ ਕੌਰ ਮੁਹਾਲੀ, ਕੁਲਬੀਰ ਸੈਣੀ, ਸੇਵੀ ਰਾਇਤ, ਭੁਪਿੰਦਰ ਸਿੰਘ ਬੇਕਸ, ਭੁਪਿੰਦਰ ਮਟੌਰੀਆ, ਰਘਬੀਰ ਭੁੱਲਰ, ਤੇਜਾ ਸਿੰਘ ਥੂਹਾ, ਨਰਿੰਦਰ ਕੌਰ ਨਸਰੀਨ, ਰਣਜੋਧ ਸਿੰਘ ਰਾਣਾ ਅਤੇ ਬਲਜੀਤ ਬੈਂਸ ਨੇ ਗੀਤ, ਗਜ਼ਲਾਂ ਅਤੇ ਕਵਿਤਾਵਾਂ ਸੁਣਾਈਆਂ| ਸਭਾ ਵਿੱਚ ਸਾਉਣ ਸੰਬੰਧੀ ਰਚਨਾਵਾਂ ਨਾਲ ਹੋਈ ਭਰਪੂਰ ਵਰਖਾ ਦੀ ਵਧਾਈ ਦਿੱਤੀ| ਪ੍ਰਧਾਨਗੀ ਕਰਦਿਆਂ ਸ. ਸਵਰਣ ਸਿੰਘ ਨੇ ਆਪਣੇ ਅਜੀਜ ਮਾਸਟਰ ਸੁਜਾਣ ਸਿੰਘ ਬਾਰੇ ਮੋਹ ਅਤੇ ਸਤਿਕਾਰ ਭਰਪੂਰ ਵਿਚਾਰ ਪ੍ਰਗਟਾਏ|
ਇਸ ਮੌਕੇ ਸਭਾ ਵਿੱਚ ਸ੍ਰ. ਬਲਬੀਰ ਸਿੰਘ ਪਬਲੀਸ਼ਰ ਦਿੱਲੀ, ਗੁਰਦਰਸ਼ਨ ਸਿੰਘ ਮਾਵੀ, ਨਿਰਮਲ ਸਿੰਘ ਬਾਸੀ, ਪਰਮਜੀਤ ਸਿੰਘ ਭੁੱਲਰ, ਸਤਬੀਰ ਕੌਰ, ਸੁਰਿੰਦਰ ਦਿਓਲ, ਜੋਗਿੰਦਰ ਸਿੰਘ ਜੱਗਾ, ਜਸਪਾਲ ਸਿੰਘ ਆਦਿ ਵੀ ਮੌਜੂਦ ਸਨ|

Leave a Reply

Your email address will not be published. Required fields are marked *