ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮੀਟਿੰਗ 15 ਨੂੰ

ਐਸ. ਏ. ਐਸ ਨਗਰ, 13 ਸਤੰਬਰ (ਸ.ਬ.) ਪੰਜਾਬੀ ਸਾਹਿਤ ਸਭਾ (ਰਜਿ:) ਮੁਹਾਲੀ ਦੀ ਮਾਸਿਕ ਇੱਕਤਰਤਾ 15 ਸਤੰਬਰ ਨੂੰ ਸ਼ਾਮ 4 ਵਜੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਮੁਹਾਲੀ ਵਿਖੇ ਹੋਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੀ ਪ੍ਰੈਸ ਸਕੱਤਰ ਨਰਿੰਦਰ ਕੌਰ ਨਸਰੀਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸੁਰਿੰਦਰ ਸਿੰਘ ਤੇਜ, ਸਾਬਕਾ ਸੰਪਾਦਕ ਪੰਜਾਬੀ ਟ੍ਰਿਬਿਉਨ ਨਾਲ ਵਿਸ਼ੇਸ਼ ਗੱਲਬਾਤ ਹੋਵੇਗੀ| ਇਸ ਮੌਕੇ ਡਾ. ਸ਼ਿੰਦਰ ਪਾਲ ਸਿੰਘ ਸਾਹਿਤ ਅਪਿਆਇਨ ਕਿਉਂ ਅਤੇ ਕਿਵੇ ਬਾਰੇ ਪੇਪਰ ਪੜ੍ਹਨਗੇ| ਕਹਾਣੀਕਾਰ ਪ੍ਰੇਮ ਗੋਰਖੀ ਕਹਾਣੀ ਪੜ੍ਹ ਕੇ ਸੁਨਾਉਣਗੇ ਅਤੇ ਡਾ. ਸੁਰਿੰਦਰ ਗਿੱਲ ਵਲੋਂ ਆਪਣੀਆਂ ਨਵ ਲਿਖਿਤ ਕਵਿਤਾਵਾਂ ਸੁਨਾਈਆ ਜਾਣਗੀਆਂ| ਇਸ ਦੌਰਾਨ ਹਾਜਿਰ ਕਵੀਆਂ ਵਲੋਂ ਵੀ ਆਪਣੇ ਕਲਾਮ ਪੇਸ਼ ਕੀਤੇ ਜਾਣਗੇ|

Leave a Reply

Your email address will not be published. Required fields are marked *