ਪੰਜਾਬੀ ਸਾਹਿਤ ਸਭਾ (ਰਜਿ.) ਦੀ ਮਾਸਿਕ ਇਕੱਤਰਤਾ

ਐਸ ਏ ਐਸ ਨਗਰ, 27 ਨਵੰਬਰ ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਮਾਸਿਕ ਇਕੱਤਰਤਾ ਸਾਰੰਗ ਲੋਕ, ਫੇਜ਼-11 ਮੁਹਾਲੀ ਵਿਚ ਡਾ. ਨਿਰਮਲ ਸਿੰਘ ਬਾਸੀ ਦੀ ਪ੍ਰਧਾਨਗੀ ਵਿਚ ਹੋਈ| ਇਸ ਮੌਕੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਪਸਾਰ ਹਿੱਤ ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਭੂਮਿਕਾ ਬਾਰੇ ਬੋਲਦਿਆਂ ਡਾ. ਸਵੈਰਾਜ ਸੰਧੂ ਨੇ ਕਿਹਾ ਕਿ ਇਸਦੇ ਨਾਲ ਮਾਨਸਿਕ ਦਾਇਰਾ ਖੁੱਲ੍ਹਦਾ ਹੈ, ਨਵੇਂ ਵਿਚਾਰਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ ਅਤੇ ਵੱਖ ਵੱਖ ਦੇਸ਼ਾਂ ਵਿਚ ਵੱਸਦੇ ਪੰਜਾਬੀ ਆਪੋ ਆਪਣੇ ਕਿੱਤੇ ਵਿੱਚ ਹਾਸਿਲ ਕੀਤੀਆਂ ਪ੍ਰਾਤੀਆਂ ਬਾਰੇ ਦੱਸਦੇ ਹਨ| ਇਸ ਮੌਕੇ ਨਰਿੰਦਰ ਕੌਰ ਨਸਰੀਨ ਨੇ ਫਰੈਜੁਨੋ ਅਮਰੀਕਾ ਵਿਚ ਹੋਈ ਵਿਸ਼ਵ ਕਾਨਫਰੰਸ ਨੂੰ ਇੱਕ ਵਿਉਂਤਬੰਦ ਤਰੀਕੇ ਨਾਲ ਨੇਪਰੇ ਚੜ੍ਹੀ ਕਾਮਯਾਬ, ਸਾਹਿਤ ਅਤੇ ਸੱਭਿਆਚਾਰ ਦਾ ਦਰਪਣ ਬਣੀ ਕਾਨਫਰੰਸ ਦੱਸਿਆ|
ਪ੍ਰਧਾਨਗੀ ਭਾਸ਼ਣ ਵਿਚ ਡਾ. ਨਿਰਮਲ ਸਿੰਘ ਬਾਸੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਲਈ ਵਿਸ਼ਵ ਪੰਜਾਬੀ ਕਾਨਫਰੰਸਾਂ ਬਹਤੁ ਸਹਾਈ ਹੁੰਦੀਆਂ ਹਨ| ਦੋਵੇਂ ਪਾਸੇ ਰਚੇ ਜਾ ਰਹੇ ਸਾਹਿਤ ਬਾਰੇ ਪਤਾ ਚੱਲਦਾ ਹੈ| ਵਿਦਿਆਰਥੀਆਂ ਦੀ ਸ਼ਮੂਲੀਅਤ ਵੀ ਇਸਨੂੰ ਸਾਰਥਕ ਬਣਾਉਂਦੀ ਹੈ|
ਸਭ ਦੇ ਦੂਜੇ ਦੌਰ ਵਿਚ ਭੁਪਿੰਦਰ ਸਿੰਘ ਮਟੌਰ ਵਾਲਾ ਅਤੇ ਹਰਿੰਦਰ ਸਿੰਘ ਹਰ ਨੇ ਗੀਤ ਸੁਣਾਏ ਅਤੇ ਰਘਬੀਰ ਭੁੱਲਰ, ਬਲਜੀਤ ਸਿੰਘ, ਪ੍ਰੀਤਮ ਸੰਧੂ ਅਤੇ ਨਰਿੰਦਰ ਕੌਰ ਨਸਰੀਨ ਨੇ ਕਵਿਤਾਵਾਂ ਸੁਣਾਈਆਂ
ਇਸ ਮੌਕੇ ਮੰਚ ਸੰਚਾਲਨ ਡਾ. ਸਵੈਰਾਜ ਸੰਧੂ ਨੇ ਕੀਤਾ| ਡਾ. ਰਮਾ ਰਤਨ, ਸਤਬੀਰ ਕੌਰ, ਜਸਪਾਲ ਸਿੰਘ ਿਸੱਧੂ, ਪਰਮਿੰਦਰ ਗਿੱਲ, ਡਾ ਕਨਵਲਜੀਤ ਕੌਰ, ਇੰਦਰਜੀਤ ਸਿੰਘ ਜਾਵਾ, ਰਣਧੀਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ|

Leave a Reply

Your email address will not be published. Required fields are marked *