ਪੰਜਾਬੀ ਸਾਹਿਤ ਸਭਾ ਵਲੋਂ ਕਰਵਾਈ ਗਈ ਧੁੱਪ ਮਿਲਣੀ

ਐਸ ਏ ਐਸ ਨਗਰ,28 ਜਨਵਰੀ ( ਸ.ਬ.)  ਪੰਜਾਬੀ ਸਾਹਿਤ ਸਭਾ ਮੁਹਾਲੀ ਵਲੋਂ ਪਹਿਲੀ ਧੁੱਪ ਦੀ ਮਿਲਣੀ ਸਾਰੰਗ ਲੋਕ ਫੇਜ-11 ਵਿਖੇ ਕਰਵਾਈ ਗਈ, ਜਿਸ ਵਿਚ ਟ੍ਰਾਈ ਸਿਟੀ ਦੇ ਸਾਹਿਤਕਾਰਾਂ, ਰੰਗਕਰਮੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ| ਇਸ ਮੌਕੇ ਨਵੀਆਂ ਛਪੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ|
ਇਸ ਮੌਕੇ ਡਾ ਸਿੰਦਰਪਾਲ ਦੀ ਪ੍ਰਧਾਨਗੀ ਵਿਚ ਸਿਰੀ ਰਾਮ ਅਰਸ, ਪ੍ਰੋ ਨਿਰਮਲ ਦੱਤ, ਡਾ ਬਲਦੇਵ ਖਹਿਰਾ, ਮਨਮੋਹਨ ਸਿੰਘ ਦਾਊਂ, ਸ਼ਾਮ ਸਿੰਘ ਅੰਗ ਸੰਗ, ਸੈਵੀ ਰਾਇਤ, ਸਰਦਾਰਾ ਸਿੰਘ ਚੀਮਾ, ਡਾ ਸੁਰਿੰਦਰ ਗਿਲ, ਤਾਰਨ ਗੁਜਰਾਲ ਅਤੇ ਡਾ ਸ਼ਰਨਜੀਤ ਕੌਰ ਵਲੋਂ ਮਲਕੀਅਤ ਬਸਰਾ ਦੀ ਪੁਸਤਕ ਕਾਕਾ ਪਟਾਕਾ, ਜਰਨੈਲ ਸਿੰਘ ਹੁਸਿਆਰਪੁਰੀ ਦੀ ਪੁਸਤਕ ਨਾ ਬਲਖ ਨਾ ਬੁਖਾਰੇ, ਗੁਰਬਖਸ ਸਿੰਘ ਦੀ ਪੁਸਤਕ ਰਾਗਾਂਜਲੀ, ਕੌਮਲ ਸਿੰਘ ਸੰਪਾਦਕ ਪੰਖੂੜੀਆਂ ਦੇ ਨਵੇਂ ਅੰਕ ਅਤੇ ਡਾ ਸੁਲੇਖਾ ਸ਼ਰਮਾ ਦੀ – ਅ ਮੈਜੀਕ ਬੈਸਟ ਆਫ ਸਿਸਟਰੀਜ ਲੋਕ ਅਰਪਨ ਕੀਤੀਆਂ ਗਈਆਂ|
ਸਾਹਿਤ ਬਾਰੇ ਗਲਬਾਤ ਕਰਦਿਆਂ ਪ੍ਰੋ ਨਿਰਮਲ ਦਤ ਨੇ ਕਿਹਾ ਕਿ ਵਧੀਆ ਸਾਹਿਤ ਮਾਨਸਿਕ ਅਮੀਰੀ ਦੇ ਨਾਲ ਨਾਲ ਜਿੰਦਗੀ ਦੀ ਖੂਬਸੂਰਤੀ ਨਾਲ ਪਿਆਰ ਕਰਨਾ ਸ਼ੁਰੂ ਕਰਵਾਉਂਦਾ ਹੈ| ਮਹਾਨ ਸਾਹਿਤ ਮਨੁੱਖਤਾ ਦੇ ਅਜਿਤ ਗੁਣਾਂ ਦੇ ਦਰਸ਼ਨ ਕਰਵਾਉਂਦਾ ਹੈ|
ਪੱਤਰਕਾਰੀ ਬਾਰੇ ਗਲਬਾਤ ਕਰਦਿਆਂ ਸ਼ਾਮ ਸਿੰਘ ਅੰਗ ਸੰਗ ਨੇ ਕਿਹਾ ਕਿ ਸਾਹਿਤ ਅਤੇ ਪੱਤਰਕਾਰੀ ਸਮਾਜ ਨੁੰ ਸਿਖਿਅਤ ਕਰਦੇ ਹੇਨ|  ਅੱਜ ਕੋਈ ਵੀ ਸਾਗਿਰਦ ਬਣਨ ਲਈ ਤਿਆਰ ਨਹੀਂ| ਸਮੱਸਿਆਵਾਂ ਨਾਲ ਅਤੇ ਲੋਕਾਂ ਨਾਲ ਸੰਵਾਦ ਨਹੀਂ ਰਿਹਾ| ਜੇਕਰ ਪੱਤਰਕਾਰੀ ਬਾਜਾਰੂ ਹੋ ਗਈ ਤਾਂ ਸੱਚ ਕਿਥੋਂ ਲੱਭਾਂਗੇ|
ਰੰਗਮੰਚ ਬਾਰੇ ਸੰਜੀਵਨ ਸਿੰਘ ਨੇ ਭਾਜੀ ਗੁਰਸ਼ਰਨ ਸਿੰਘ, ਅਜਮੇਰ ਔਲਖ, ਡਾ ਆਤਮਜੀਤ, ਬਲਵੰਤ ਗਾਰਗੀ ਅਤੇ ਡਾ ਸਾਹਿਬ ਸਿੰਘ ਵਰਕੇ ਨਾਟਕਕਾਰਾਂ ਨਾਲ ਪੰਜਾਬੀ ਰੰਗਮੰਚ ਨੂੰ ਇਕ ਅਮੀਰੀ ਬਖਸਣ ਦਾ ਵੱਡਮੁੱਲਾ ਯੋਗਦਾਨ ਦਸਦਿਆਂ ਕਿਹਾ ਕਿ ਅੱਜ ਨਾਟਕ ਖੇਡਣ ਵਾਲਾ ਕਲਾਕਾਰ ਭੁੱਖਾ ਨਹੀਂ ਮਰ ਸਕਦਾ ਉਹਨਾਂ ਨੇ ਸਭਿਆਚਾਰਕ ਪ੍ਰਦੂਸਣ ਬਾਰੇ ਜਾਗਰੂਕ ਰਹਿਣ ਲਈ ਵੀ ਪ੍ਰੇਰਿਆ|
ਇਸ ਮੌਕੇ ਡਾ. ਸ਼ਰਨਜੀਤ ਕੌਰ, ਸੈਵੀ ਰਾਇਤ, ਡਾ. ਗੁਰਮਿੰਦਰ ਸਿੱਧੂ, ਰਮਨ ਸੰਧੂ, ਹਰਿੰਦਰ ਹਰ, ਦਰਸ਼ਨ ਤਿਉਣਾ, ਅਮਰ ਵਿਰਦੀ, ਸ੍ਰੀ ਮਹਿਤਾਬ, ਸ੍ਰੀ ਸ਼ਿਵ ਨਾਥ, ਬਲਜੀਤ ਮਰਵਾਹਾ, ਬਲਵਿੰਦਰ ਕੌਰ ਦਸੂਹਾ, ਮਲਕੀਅਤ ਬਸਰਾ, ਕਸ਼ਮੀਰ ਕੌਰ ਸੰਧੂ, ਭੁਪਿੰਦਰ ਮਟੌਰੀਆਂ, ਰਘਬੀਰ ਭੁੱਲਰ ਆਦਿ ਨੇ ਆਪੋ ਆਪਣੇ ਗੀਤ ਅਤੇ ਕਵਿਤਾਵਾਂ ਸੁਣਾਈਆਂ| ਡਾ. ਨਿਰਮਲ ਜਸਵਾਲ, ਬ. ਸ. ਰਤਨ, ਰਾਮਾ ਰਤਨ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ|

Leave a Reply

Your email address will not be published. Required fields are marked *