ਪੰਜਾਬੀ ਫ਼ਿਲਮ ‘ਗੁਲਾਮ’ ਦਾ ਪੋਸਟਰ ਰਿਲੀਜ਼, ਕਈ ਨਾਮੀਂ ਚਿਹਰੇ ਨਿਭਾ ਰਹੇ ਹਨ ਅਹਿਮ ਭੂਮਿਕਾ

ਚੰਡੀਗੜ੍ਹ 29 ਦਸੰਬਰ (ਸ.ਬ.) ਪੰਜਾਬੀ ਫ਼ਿਲਮ ‘ਗੁਲਾਮ’ ਦਾ ਪਹਿਲਾ ਪੋਸਟਰ ਫ਼ਿਲਮ ਟੀਮ ਵਲੋਂ ਹਾਲ ਹੀ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ| ‘ਜ਼ੀਰੋ ਲਾਈਨ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣਨ ਜਾ ਰਹੀ ਇਹ ਫਿਲਮ ਗੈਂਗਸਟਰ ਨੌਜਵਾਨਾਂ ਦੀ ਜਿੰਦਗੀ ਤੇ ਆਧਾਰਿਤ ਹੈ ਅਤੇ ਆਮ ਨੌਜਵਾਨਾਂ ਦੇ ਗੈਂਗਸਟਰ ਬਣਨ ਦਾ ਸਫ਼ਰ ਦੀ ਝਲਕ ਪੇਸ਼ ਕਰੇਗੀ| ਪੰਜਾਬੀ ਸੰਗੀਤਕ ਖੇਤਰ ਦੇ ਮਸ਼ਹੂਰ ਵੀਡੀਓ ਡਾਇਰੈਕਟਰ ਇੰਦਰ ਸੋਹੀ ਇਸ ਫ਼ਿਲਮ ਦੇ ਨਿਰਦੇਸ਼ਕ ਹੋਣਗੇ ਅਤੇ ਫ਼ਿਲਮ ਦੇ ਨਿਰਮਾਤਾ ਮਨਪ੍ਰੀਤ ਖੂੰਗਰਾ, ਦਵਿੰਦਰ ਗਾਂਧੀ , ਰਾਮੇਸ਼ ਥਰੇਜਾ ਤੇ ਪ੍ਰੇਮ ਸਿੰਗਲਾ ਹਨ| ਇਸ ਫ਼ਿਲਮ ਵਿੱਚ ਉੱਘੇ ਅਦਾਕਾਰ ਲਖਵਿੰਦਰ ਕੰਧੋਲਾ, ਪੰਜਾਬੀ ਗਾਇਕ ਹਰਸਿਮਰਨ, ਕੁਲਜਿੰਦਰ ਸਿੱਧੂ, ਸਰਦਾਰ ਸੋਹੀ, ਅਮਰਿੰਦਰ ਬਿਲਿੰਗ, ਵੱਕਾਰ ਸ਼ੇਖ਼, ਰਵਿੰਦਰ ਮੰਡ ਤੇ ਅਮਨ ਕੋਤਿਸ਼ ਸਮੇਤ ਕਈ ਨਾਮੀਂ ਚਿਹਰੇ ਨਜ਼ਰ ਆਉਂਣਗੇ| ਫਿਲਮ ਦੀ ਕਹਾਣੀ ਗੱਜਨ ਸਾਗਰ ਨੇ ਲਿਖੀ ਹੈ ਅਤੇ ਡਾਇਲਾਗ ਰਵਿੰਦਰ ਮੰਡ ਨੇ ਲਿਖੇ ਹਨ| ਸੁਖਜੀਤ ਅੰਤਾਲ ਐਸੋਸੀਏਟ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣਗੇ| ਫ਼ਿਲਮ ਦੀ ਸ਼ੂਟਿੰਗ 20 ਜਨਵਰੀ ਤੋਂ ਸ਼ੁਰੂ ਹੋਵੇਗੀ ਜੋ ਕਿ ਚੰਡੀਗੜ, ਮਨਾਲੀ ਅਤੇ ਰਾਜਸਥਾਨ ਵਿਖੇ ਫ਼ਿਲਮਾਈ ਜਾਵੇਗੀ| ਫ਼ਿਲਮ ਲਈ ਸੰਗੀਤ ਨਾਮਵਰ ਮਿਊਜ਼ਿਕ ਡਾਇਰੈਕਟਰ ਤਿਆਰ ਕਰ ਰਹੇ ਹਨ| ਐਕਸ਼ਨ ਭਰਪੂਰ ਇਹ ਪੰਜਾਬੀ ਦੀ ਪਹਿਲੀ ਥ੍ਰਿਲਰ ਫ਼ਿਲਮ ਹੋਵੇਗੀ ਅਤੇ ਜੁਲਾਈ 2018 ਵਿੱਚ ਰਿਲੀਜ਼ ਵਿਸ਼ਵਪੱਧਰੀ ਰਿਲੀਜ਼ ਹੋਵੇਗੀ|

Leave a Reply

Your email address will not be published. Required fields are marked *