ਪੰਜਾਬ ਅਗੇਂਸਟ ਕਰਪਸ਼ਨ ਵੱਲੋਂ ਫਰਜੀ ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਮਦਦ

ਐਸ.ਏ.ਐਸ.ਨਗਰ, 25 ਫਰਵਰੀ (ਸ.ਬ.) ਮੋਰਿੰਡਾ ਦੇ ਪਿੰਡ ਅਮਰਾਲੀ ਦੇ ਨੌਜਵਾਨ ਕੁਲਦੀਪ ਸਿੰਘ (ਜਿਸ ਨੂੰ 1990 ਵਿੱਚ ਫਰਜੀ ਮੁਕਾਬਲਾ ਬਣਾ ਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿਤਾ            ਸੀ ) ਦੇ ਪਰਿਵਾਰ ਦੀ ਮਦਦ ਲਈ ਪੰਜਾਬ ਅਗੇਂਸਟ ਕਰਪਸ਼ਨ ਸੰਸਥਾ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਦਾਉਂ ਵੱਲੋਂ ਪਹਿਲਕਦਮੀ ਕੀਤੀ ਗਈ ਹੈ|
ਸ੍ਰ. ਦਾਊ ਨੇ ਦਸਿਆਂ ਕਿ ਇਸ ਮਾਮਲੇ ਦੇ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਸ਼ੈਸਨ ਕੋਰਟ ਰੋਪੜ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਸੀ ਪਰ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਅਪੀਲ ਤੇ ਸੰਸਥਾ ਦੀ ਬੇਨਤੀ ਮੰਨ ਕੇ ਵਕੀਲ ਸ੍ਰੀ ਰਾਜਵਿੰਦਰ ਸਿੰਘ ਬੈਂਸ ਮੁਫਤ ਵਿੱਚ ਇਸ ਕੇਸ ਦੀ ਹਾਈਕੋਰਟ ਵਿੱਚ ਪੈਰਵਾਈ ਕਰ ਰਹੇ ਹਨ| ਉਹਨਾਂ ਦਸਿਆਂ ਕਿ ਮ੍ਰਿਤਕ ਦੇ ਪਿਤਾ ਅਜਾਇਬ ਸਿੰਘ ਦੀ ਆਰਥਿਕ ਮਦਦ ਲਈ ਕਈ ਦਾਨੀ ਸੱਜਣਾਂ ਵੱਲੋਂ ਲਵਦੀਪ ਕਨਵ ਰਾਹੀਂ ਇਕ ਲੱਖ ਰੁਪਏ ਦਿਤੇ ਗਏ ਅਤੇ ਜਸਵਿੰਦਰ ਸਿੰਘ ਕੈਨੇਡਾ, ਜਸਪਾਲ ਚਾਹਲ ਇੰਗਲੈਂਡ ਨੇ ਪੀੜਤ ਪਰਿਵਾਰ ਦੀ ਹਰ ਤਰ੍ਹਾਂ ਮਦਦ ਦੇਣ ਦਾ ਵਾਅਦਾ ਕੀਤਾ ਹੈ|
ਇਸ ਮੌਕੇ ਨੀਰਜ ਦਾਊ, ਸੁਖਵਿੰਦਰ ਬਿਲੂ, ਸੁਰਜੀਤ ਮਾਨ ਵੀ ਮੌਜੂਦ             ਸਨ|

Leave a Reply

Your email address will not be published. Required fields are marked *