‘ਪੰਜਾਬ ਅਗੇਂਸਟ ਕੁਰਪਸ਼ਨ’ ਦੀ ‘ਕੋਰ-ਕਮੇਟੀ’ ਮੀਟਿੰਗ ਵਿੱਚ ਸਤਨਾਮ ਦਾਉਂ ਬਣੇ ਪ੍ਰਧਾਨ

ਐਸ ਏ ਐਸ ਨਗਰ, 15 ਅਪ੍ਰੈਲ (ਸ.ਬ.) ਸੰਸਥਾ ‘ਪੰਜਾਬ ਅਗੇਂਸਟ ਕੁਰਪਸ਼ਨ’ ਦੀ ‘ਕੋਰ-ਕਮੈਟੀ’ ਦੀ ਇੱਕ ਮੀਟਿੰਗ ਸੰਸਥਾ ਦੇ ਸੰਸਥਾਪਕ ਡਾ. ਦਲੇਰ ਸਿੰਘ ਮੁਲਤਾਨੀ ਦੀ ਸਰਪ੍ਰਸਤੀ ਹੇਠ ਫੇਜ਼ 3ਬੀ2 ਵਿਖੇ ਹੋਈ| ਜਿਸ ਵਿੱਚ ਪੂਰੇ ਪੰਜਾਬ ਤੋਂ ਮਹੱਤਵਪੂਰਨ ਮੈਂਬਰਾਂ ਨੇ ਭਾਗ ਲਿਆ|
ਮੀਟਿੰਗ ਵਿੱਚ ਹੋਰਨਾਂ ਮੁਦਿਆਂ ਤੋਂ ਬਿਨਾਂ ਨਿੱਜੀ ਸਕੂਲਾਂ ਵਲੋਂ ਸਾਲਾਨਾ ਫੀਸਾਂ, ਫੰਡਾਂ, ਕਿਤਾਬਾਂ, ਵਰਦੀਆਂ ਦੇ ਰੂਪ ਵਿੱਚ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ, ਢਿੱਲੇ ਸਰਕਾਰੀ ਨਿਯਮਾਂ, ਕੁੱਰਪਟ ਅਫਸਰਾਂ ,ਬਿਲਡਰਾਂ ਦੁਆਰਾ ਲੋਕ-ਲੁਭਾਉ ਇਸ਼ਤਿਹਾਰਾਂ ਰਾਹੀ ਲੋਕਾਂ ਨਾਲ ਕੀਤੀ ਜਾ ਰਹੀ ਜਾਲਸਾਜੀ ਆਦਿ ਵਿਸ਼ਿਆਂ ਉਪਰ ਖੁਲਕੇ ਵਿਚਾਰ ਕੀਤਾ ਗਿਆ|
ਇਸ ਮੌਕੇ ਅਗਲੇ ਇੱਕ ਸਾਲ ਲਈ ਪੰਜਾਬ ਅਗੇਂਸਟ ਕੁਰਪਸ਼ਨ ਦੀ ਕਾਰਜਕਾਰੀ ਕਮੈਟੀ ਦੀ ਚੋਣ ਕੀਤੀ ਗਈ| ਇਸ ਤਹਿਤ ਡਾ.ਦਲੇਰ ਸਿੰਘ ਮੁਲਤਾਨੀ ਨੂੰ ਸਰਪ੍ਰਸਤ, ਸਤਨਾਮ ਦਾਉਂ ਨੂੰ ਪ੍ਰਧਾਨ, ਡਾ. ਮਜੀਦ ਅਜਾਦ ਨੂੰ ਜਨਰਲ ਸਕੱਤਰ, ਡਾ. ਗੁਰਦੀਪ ਸਿੰਘ ਨੂੰ ਵਿੱਤ-ਸਕੱਤਰ, ਐਡਵੋਕੇਟ ਲਵਨੀਤ ਠਾਕੁਰ ਨੂੰ ਮੀਡੀਆ ਸਲਾਹਕਾਰ, ਐਡਵੋਕਟ ਬਲਦੇਵ ਸਿੰਘ ਬੈਂਸ  ਨੂੰ ਲੀਗਲ ਸਲਾਹਕਾਰ ਚੁਣਿਆ ਗਿਆ|
ਇਸ ਸਬੰਧੀ ਬੋਲਦਿਆਂ   ਐਡਵੋਕੇਟ ਲਵਨੀਤ ਠਾਕੁਰ ਨੇ ਕਿਹਾ ਕਿ ਪੰਜਾਬ ਦੇ ਦਫਤਰਾਂ ਵਿੱਚ ਫੈਲਿਆ ਭਰਿਸ਼ਟਾਚਾਰ, ਸਰਕਾਰੀ ਮਸ਼ੀਨਰੀ ਦੀ ਢਿੱਲੀ ਕਾਰਗੁਜਾਰੀ ਅਤੇ ਕੰਮ-ਸਭਿਆਚਾਰ ਦੀ ਘਾਟ ਨੂੰ ਉਜਾਗਰ ਕਰਦਾ ਹੈ; ਇਸ ਲਈ ‘ਮਜਬੂਤ ਭਰਿਸ਼ਟਾਚਾਰ ਵਿਰੋਧੀ ਮੁਹਿੰਮ’ ਤਾਂ ਹੀ ਕਾਰਗਰ ਸਿੱਧ ਹੋਵੇਗੀ ਜੇਕਰ ਭ੍ਰਿਸ਼ਟ ਅਤੇ ਕੰਮਚੋਰ ਮੁਲਾਜਮਾਂ ਨੂੰ ਸਖਤ ਸਜਾਵਾਂ ਅਤੇ ਇਮਾਨਦਾਰ ਅਤੇ ਮਿਹਨਤੀ ਮੁਲਾਜਮਾਂ ਨੂੰ ਸਨਮਾਨ ਦਿੱਤਾ ਜਾਵੇ|
ਸੰਸਥਾ ਦੇ ਨਵ-ਨਿਯੁਕਤ ਪ੍ਰਧਾਨ ਨੇ ਕਿਹਾ  ‘ਪੰਜਾਬ ਅਗੇਂਸਟ ਕੁਰਪਸ਼ਨ’ ਪੰਜਾਬ ਦੇ ਹਰੇਕ ਜਿਲੇ ਵਿੱਚ ਆਪਣੀ ਇਕਾਈ ਸਥਾਪਕ ਕਰੇਗੀ, ਤਾਂ ਜੋ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਲੋਕਾਂ ਦੀ ਮੁਹਿੰਮ ਬਣਾਇਆ ਜਾ ਸਕੇ ਅਤੇ ਲੋਕਾਂ ਨੂੰ ਇਸ ਬੁਰਾਈ ਵਿਰੁੱਧ ਲਾਮਬੰਦ ਕਰੇਗੀ|
ਮੀਟਿੰਗ ਵਿੱਚ ਭਾਰਤੀ ਸਵਿੰਧਾਨ ਦੇ ਨਿਰਮਾਤਾ ਡਾ.ਭੀਮ ਰਾਉ ਅੰਬੇਦਕਰ ਨੂੰ ਉਹਨਾਂ ਦੇ ਜਨਮ-ਦਿਵਸ ਮੌਕੇ ਸ਼ਰਧਾਂਜਲੀ ਭੇੰਟ ਕੀਤੀ ਗਈ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਪੁਲੀਸ-ਜਬਰ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਗਿਆ|
ਉਪਰੋਕਤ ਤੋਂ ਬਿਨਾਂ ਡਾ. ਮਜੀਦ ਅਜਾਦ, ਸੁਖਮਿੰਦਰ ਸਿੰਘ ਬਿੱਲੂ, ਪ੍ਰੇਮ ਗੁਰਦਾਸਪੁਰੀ, ਗੁਰਸੇਵਕ ਸਿੰਘ ਦਾਉੁਂ, ਐਡਵੋਕੇਟ ਜਾਨਕੀਦਾਸ, ਗੁਰਮੇਲ ਸਿੰਘ ਮੋਜੇਵਾਲ, ਐਡਵੋਕੇਟ ਤੇਜਿੰਦਰ ਸਿੰਘ ਸਿੱਧੂ, ਐਡਵੋਕੇਟ ਗੁਰਬਖਸ ਸਿੰਘ ਬੈਂਸ, ਐਡਵੋਕੇਟ ਬਲਦੇਵ ਸਿੰਘ ਸਿੱਧੂ, ਸਰਹੰਦ ਤੋਂ ਬਲਦੇਵ ਜਲਾਲ, ਜਸਪਾਲ ਸਿੰਘ ਰੋਪੜ ਡਾ.ਗੁਰਦੀਪ ਸਿੰਘ, ਐਡਵੋਕੇਟ ਗਮਦੂਰ ਸਿੰਘ, ਅਮਰੀਕ ਸਿੰਘ ਭਬਾਤ,  ਮਾਲੇਰਕੋਟਲਾ ਤੋਂ ਆਏ ਅਮਜਦ ਵਿਲੋਨ, ਖੰਨਾ ਤੋਂ ਆਏ ਹਰਸ਼ ਭੱਲਾ, ਕੁਲਵੰਤ ਸਿੰਘ ਮੁਲਾਂਪੁਰ, ਸਮਰਾਲਾ ਤੋਂ ਸੁਖਵਿੰਦਰ ਸਿੰਘ, ਫਾਜਿਲਕਾ ਤੋਂ ਸੁਰਿੰਦਰ ਗੰਜੂਆਣਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ|

Leave a Reply

Your email address will not be published. Required fields are marked *