ਪੰਜਾਬ ਅਤੇ ਪੰਥਕ ਸਰੋਕਾਰਾਂ ਵਿੱਚ ਸਿਧਾਂਤਕ ਤਬਦੀਲੀ ਸਮੇਂ ਦੀ ਲੋੜ: ਹਰਦੀਪ ਸਿੰਘ

ਐਸ.ਏ.ਐਸ.ਨਗਰ, 26 ਦਸੰਬਰ (ਸ.ਬ.) ਪਿਛਲੇ ਕੁਝ ਦਿਨਾਂ ਤੋਂ ਆਪਣੇ ਸਹਿਯੋਗੀਆਂ ਅਤੇ ਸ਼ੁਭ ਚਿੰਤਕਾਂ ਨਾਲ ਸੰਪਰਕ ਮੁਹਿੰਮ ਦੇ ਤਹਿਤ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਦੌਰਾਨ ਸ੍ਰ .ਹਰਦੀਪ ਸਿੰਘ ਅਜ਼ਾਦ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ ਸਿਆਉ, ਚਿੱਲਾ, ਮਨੌਲੀ ਦੇ ਪਤਵੰਤਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਮੌਜੂਦਾ ਰਾਜਨੀਤਿਕ ਅਤੇ ਪੰਥਕ ਸਰੋਕਾਰਾਂ ਬਾਰੇ ਚਰਚਾ ਕੀਤੀ ਗਈ|
ਇਸ ਮੌਕੇ ਬੋਲਦਿਆਂ ਸ੍ਰ.ਹਰਦੀਪ ਸਿੰਘ ਨੇ ਕਿਹਾ ਕਿ ਸਮੇਂ ਦੀ ਅਹਿਮ ਲੋੜ ਹੈ ਕਿ ਪੰਜਾਬ ਦੀ ਰਾਜਨੀਤੀ ਅਤੇ ਪੰਥਕ ਸਰੋਕਾਰਾਂ ਵਿੱਚ ਸਿਧਾਂਤਕ ਤਬਦੀਲੀ ਹੋਵੇ, ਤਾਂ ਹੀ ਆਮ ਜਨਤਾ ਦੀ ਨਿਘਰ ਰਹੀ ਦਸ਼ਾ ਵਿੱਚ ਸੁਧਾਰ ਹੋ ਸਕਦਾ ਹੈ| ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਨਿੱਜ ਤੋਂ ਉਪਰ ਉਠ ਕੇ ਸਰਬੱਤ ਦੇ ਭਲੇ ਦਾ ਸਬਕ ਸਿਖਾਂਦਾ ਹੈ| ਗੁਰੂ ਸਾਹਿਬ ਦੇ ਸਾਹਿਬਜਾਦਿਆਂ ਵੱਲੋਂ ਆਮ ਲੋਕਾਂ ਦੇ ਹੱਕ, ਇਨਸਾਫ  ਅਤੇ ਸੱਚ ਲਈ ਦਿੱਤੀ ਸ਼ਹਾਦਤ ਦਾ ਜਿਕਰ ਕਰਦਿਆਂ ਹਰਦੀਪ ਸਿੰਘ ਨੇ ਕਿਹਾ ਕਿ ਜ਼ਿਆਦਤੀਆਂ ਦੇ ਖਿਲਾਫ ਖੜੇ ਹੋਣਾ ਅਤੇ ਲੋਕਹਿਤ ਲਈ ਸੰਘਰਸ਼ ਕਰਨਾ ਮਨੁੱਖੀ ਧਰਮ ਹੈ| ਇਹ ਇਤਿਹਾਸਕ ਪਿਛੋਕੜ ਸਾਡੇ ਚੰਗੇ ਭਵਿੱਖ ਦਾ ਮਾਰਗ ਦਰਸ਼ਕ ਹੋ ਸਕਦਾ ਹੈ| ਉਨ੍ਹਾਂ ਪੰਜਾਬ ਅਤੇ ਵਿਸ਼ੇਸ਼ਕਰ ਇਲਾਕੇ ਦੇ ਰਾਜਸੀ ਤੇ ਸਮਾਜਿਕ ਮੁੱਦਿਆਂ ਉੱਪਰ ਗੰਭੀਰ ਚਰਚਾ ਕਰਦਿਆਂ ਕਿਹਾ ਕਿ ਮਾੜੇ ਹਾਲਾਤਾਂ ਲਈ ਜਿੰਮੇਵਾਰ ਧਿਰਾਂ ਦੇ ਖਿਲਾਫ ਕਮਰ ਕਸੇ ਕਰਨ ਦੀ ਲੋੜ ਹੈ ਜਿਸ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਪੈਣਾ ਹੈ|

Leave a Reply

Your email address will not be published. Required fields are marked *