ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਰੋਸ ਰੈਲੀ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਇਕਾਈ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਦੇ ਸੂਬਾਈ ਪ੍ਰੈਸ ਸਕੱਤਰ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੁਹਾਲੀ, ਪੰਜਾਬ ਸਟੇਟ ਕਰਮਚਾਰੀ ਦਲ ਦੇ ਜਸਵਿੰਦਰ ਸਿੰਘ, ਪਸਸਫ਼ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ ਅਤੇ ਆਫ਼ਿਸ ਸਕੱਤਰ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ ਰੈਲੀ ਕੀਤੀ|
ਇਸ ਮੌਕੇ ਸੰਬੋਧਨ ਕਰਦਿਆਂ ਪ੍ਰੈਸ ਸਕੱਤਰ ਸੁਰਜੀਤ ਸਿੰਘ ਨੇ ਕਿਹਾ ਕਿ ਤਿੰਨ ਸਾਲ ਦੀ ਸੇਵਾ ਕਰ ਚੁੱਕੇ ਪੰਜਾਬ ਦੇ ਸਮੂਹ ਕੰਟਰੈਕਚੁਅਲ, ਐਡਹਾਕ, ਡੇਲੀ-ਵੇਜ਼ਰ, ਟੈਮਪਰੇਰੀ, ਵਰਕਚਾਰਜ ਅਤੇ ਆਊਟ-ਸੋਰਸਿੰਗ ਇਮਪਲਾਈਜ਼ ਨੂੰ ਬਿਨਾਂ ਦੇਰੀ ਦੇ ਰੈਗੂਲਰ ਵਿਭਾਗੀ ਸੇਵਾ ਅਧੀਨ ਲਿਆਉਣਾ ਸੰਘਰਸ਼ ਕਮੇਟੀ ਦੀ ਮੁੱਖ ਮੰਗ ਹੈ| ਇਸ ਦੇ ਨਾਲ਼-ਨਾਲ਼ ਆਂਗਣਵਾੜੀ /ਮਿਡ-ਡੇ-ਮੀਲ/ਆਸ਼ਾ ਵਰਕਰਾਂ/ਹੈਲਪਰਾਂ ਅਤੇ ਆਸ਼ਾ ਫ਼ੈਸੀਲੀJਟਰਾਂ ਨੂੰ ਮੁਲਾਜ਼ਮ ਮੰਨਦਿਆਂ ਤਨਖ਼ਾਹ ਅਤੇ ਭੱਤੇ ਦਿੱਤੇ ਜਾਣਾ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਪੈਨਸ਼ਨ ਸਕੀਮ ਤੋਂ ਬਾਹਰ ਰਹਿ ਗਏ ਬੋਰਡਾਂ/ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਲਿਆਉਣਾ, ਏਡਿਡ ਸਕੂਲਾਂ ਦਾ ਸਟਾਫ਼ ਸਰਕਾਰੀ ਸਕੂਲਾਂ ਵਿੱਚ ਮਰਜ਼ ਕਰਨਾ, ਕੋਠਾਰੀ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਹਰ ਤਰ੍ਹਾਂ ਦੇ ਸਕੂਲਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਰਜ਼ ਕਰਨਾ, ਨਿੱਜੀ ਅਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਕਨੂੰਨ ਰੱਦ ਕਰਨਾ, ਕਰਮਚਾਰੀਆਂ ਤੇ 200 ਰੁਪਿਆ ਪ੍ਰਤੀ ਮਹੀਨਾ ਦਾ ਲਾਇਆ ‘ਜਜ਼ੀਆ ਟੈਕਸ’ ਵਾਪਸ ਲੈਣਾ, 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਾਰੀ ਹੋਣ ਤੱਕ 15 ਪ੍ਰਤੀਸ਼ਤ ਅੰਤਰਿਮ ਰਾਹਤ ਪ੍ਰਦਾਨ ਕਰਨਾ, 12 ਫੀਸਦੀ ਡੀਏ ਮੁੱਢਲੀ ਤਨਖ਼ਾਹ ਵਿੱਚ ਮਰਜ਼ ਕਰਨਾ, ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਏ ਦੀ ਨਕਦ ਅਦਾਇਗੀ, ਦਰਜ਼ਾ ਚਾਰ ਅਤੇ ਵਰਦੀ ਪ੍ਰਾਪਤ ਮੁਲਾਜ਼ਮਾਂ ਨੂੰ ਨਵੇਂ ਰੇਟਾਂ ਅਨੁਸਾਰ ਵਰਦੀ ਭੱਤੇ ਦਾ ਭੁਗਤਾਨ , ਏਸੀਪੀ ਸਕੀਮ ਨੂੰ 20-12-2011 ਦੇ ਪੱਤਰ ਅਨੁਸਾਰ ਇੰਨ-ਬਿੰਨ ਲਾਗੂ ਕਰਨਾ, ਵਿਭਾਗਾਂ ਵਿੱਚ ਅਸਾਮੀਆਂ ਨੂੰ ਸਮਾਪਤ ਕਰਨ ਦੀ ਥਾਂ ਪੂਰੇ ਗਰੇਡਾਂ ਵਿੱਚ ਨਿਯੁਕਤੀਆਂ ਕਰਨਾ ਆਦਿ ਮੁੱਖ ਮੰਗਾਂ ਸਨ|
ਇਸ ਰੋਸ ਰੈਲੀ ਵਿੱਚ ਹਰਕੇਸ਼ ਸਿੰਘ, ਕੁਲਵੰਤ ਸਿੰਘ, ਲਘੂ-ਉਦਯੋਗ ਤੋਂ ਸੀਨਾ, ਸੁਖਚੈਨ ਸਿੰਘ, ਸੁਰਿੰਦਰ ਸਿੰਘ ਤਿਊੜ, ਛਿੰਦਰਪਾਲ ਡੇਰਾਬੱਸੀ, ਸਵਰਨ ਸਿੰਘ, ਵਿਜੇ ਲਹੌਰੀਆ, ਮੰਗਾ ਸਿੰਘ, ਮੇਵਾ ਸਿੰਘ, ਹਰਨੇਕ ਸਿੰਘ, ਸੁਖਦੇਵ ਸਿੰਘ, ਹਰੀ ਸਿੰਘਦਿਲਬਾਗ ਸਿੰਘ ਅਤੇ ਹੋਰਨਾਂ ਆਗੂਆਂ ਨੇ ਵੀ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ|ਰੋਸ ਰੈਲੀ ਤੋਂ ਬਾਅਦ ਸੰਘਰਸ਼ ਕਮੇਟੀ ਆਗੂਆਂ ਨੇ ਐਸਡੀਐਮ ਜਗਦੀਸ਼ ਸਹਿਗਲ ਨੂੰ ਮੰਗ-ਪੱਤਰ ਸੌਂਪਿਆ|

Leave a Reply

Your email address will not be published. Required fields are marked *