ਪੰਜਾਬ ਅਤੇ ਯੂ.ਟੀ. ਸੰਘਰਸ਼ ਮੋਰਚੇ ਵੱਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਫੈਸਲਾ

ਸੰਗਰੂਰ, 23 ਸਤੰਬਰ (ਮਨੋਜ ਸ਼ਰਮਾ) ਪੰਜਾਬ ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਜ਼ਿਲ੍ਹਾ ਸੰਗਰੂਰ ਵਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ 25 ਸਤੰਬਰ ਨੂੰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਚੱਕਾ ਜਾਮ ਵਿੱਚ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਨਾਲ ਲੈ ਕੇ ਕਿਸਾਨਾਂ ਦੇ ਘੋਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ| 
ਇਸ ਸੰਬੰਧੀ ਚਮਕੌਰ ਮਹਿਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸੂਬਾ ਆਗੂ ਸਵਰਨ ਸਿੰਘ ਅਕਬਰਪੁਰ ਅਤੇ ਹਰਦੀਪ ਕੁਮਾਰ ਨੇ  ਕਿਹਾ ਕਿ ਸਰਕਾਰ ਚੋਣਾਂ ਸਮੇਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਤੋਂ ਮੁਕਰ ਚੁੱਕੀ ਹੈ ਅਤੇ ਆਉਟਸੋਰਸਿੰਗ ਕੰਟਰੈਕਟ ਤੇ ਇੰਨਲਿਸਮੈਟ ਤੇ ਲੱਗੇ ਕਾਮਿਆਂ ਨੂੰ ਪੱਕਾ ਕਰਨ ਦੀ ਬਜਾਏ ਸਰਕਾਰ ਛਾਂਟੀ ਕਰਨ ਜਾ ਰਹੀ ਹੈ| ਇਸ ਮੌਕੇ ਰਜਿੰਦਰ ਸਿੰਘ ਅਕੋਈ ਸਾਹਿਬ ਸ੍ਰੀ ਨਿਵਾਸ ਸਾਥੀ ਪਵਿੱਤਰ ਸਿੰਘ ਮੌੜ ਵੱਲੋਂ ਸਰਕਾਰ ਖਿਲਾਫ ਸੰਘਰਸ਼ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਸਭ ਇੱਕ                       ਪਲੇਟਫਾਰਮ ਤੇ ਇੱਕਠੇ ਹੋ ਕੇ ਲੜਨ ਅਤੇ ਆਪਣੀਆਂ ਮੰਗਾਂ ਦਾ ਹੱਲ ਕਰਵਾਉਣ|
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜੱਗਸੀਰ ਸਿੰਘ ਜੱਗੀ, ਮੋਹਿਤ, ਸ਼ਮਸ਼ੇਰ ਸਿੰਘ, ਅਮਰਜੀਤ ਘਰਾਚੋਂ, ਅਮਰਜੀਤ ਝਨੇੜੀ, ਗੁਰਤੇਜ ਭੜੋ, ਸਰਬਜੀਤ ਸਿੰਘ ਸੁਨਾਮ ਅਤੇ ਅਮਨਦੀਪ ਸਿੰਘ ਹਾਜ਼ਿਰ ਸਨ|

Leave a Reply

Your email address will not be published. Required fields are marked *