ਪੰਜਾਬ ਅਧਿਕਾਰ ਯਾਤਰਾ ਪਟਿਆਲਾ ਤੋਂ ਚੰਡੀਗੜ੍ਹ ਲਈ ਰਵਾਨਾ


ਪਟਿਆਲਾ, 19 ਨਵੰਬਰ (ਜਸਵਿੰਦਰ ਸੈਂਡੀ) ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਲੋਂ ਸ਼ੁਰੂ ਕੀਤੀ ਹੋਈ  ਪੰਜਾਬ ਅਧਿਕਾਰ ਯਾਤਰਾ ਅੱਜ ਪਟਿਆਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਗਈ| ਇਸ ਮੌਕੇ ਸੰਬੋਧਨ ਕਰਦਿਆਂ  ਸ੍ਰੀ ਬਂੈਸ ਨੇ ਕਿਹਾ  ਕਿ ਪੰਜਾਬ ਦੇ ਹੱਕਾਂ ਦੀ ਰਾਖੀ ਲਈ  ਪੰਜਾਬ ਅਧਿਕਾਰ ਯਾਤਰਾ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਆਰੰਭ ਕੀਤੀ ਗਈ ਸੀ, ਜੋ ਕਿ ਅੱਜ ਚੰਡੀਗੜ੍ਹ ਜਾ ਕੇ ਸਮਾਪਤ ਹੋ                  ਜਾਵੇਗੀ| 
ਉਹਨਾਂ ਕਿਹਾ ਕਿ ਇਸ ਯਾਤਰਾ ਦੌਰਾਨ ਉਹਨਾਂ ਵਲੋਂ  21 ਲੱਖ ਲੋਕਾਂ ਤੋਂ ਦਸਤਖਤ ਕਰਵਾਏ ਗਏ ਹਨ ਅਤੇ ਚੰਡੀਗੜ੍ਹ ਪਹੁੰਚ ਕੇ ਮਾਣਯੋਗ ਅਦਾਲਤ ਵਿਚ ਪੰਜਾਬ ਦੇ ਹੱਕਾਂ ਦੀ  ਰਾਖੀ ਲਈ 21 ਲੱਖ ਲੋਕਾਂ ਦੇ ਦਸਤਖਤਾ ਵਾਲੀ  ਪਟੀਸ਼ਨ ਦਾਖਿਲ ਕੀਤੀ ਜਾਵੇਗੀ| ਉਹਨਾਂ ਕਿਹਾ ਕਿ ਪੰਜਾਬ ਦਾ ਜਿਹੜਾ ਪਾਣੀ ਹੋਰਨਾਂ ਰਾਜਾਂ ਨੂ ੰਜਾ ਰਿਹਾ ਹੈ, ਉਸਦੀ ਕੀਮਤ ਵਸੂਲੀ ਜਾਵੇ ਜਾਂ ਇਹ ਪਾਣੀ ਦਿਤਾ ਜਾਣਾ ਬੰਦ ਕੀਤਾ ਜਾਵੇ| 
ਇਸ ਮੌਕੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੋਗਲਾ ਚਿਹਾਰਾ ਸਾਹਮਣੇ ਆ ਗਿਆ ਹੈ| ਇਕ ਪਾਸੇ ਆਮ ਆਦਮੀ ਪਾਰਟੀ ਕਿਸਾਨਾਂ ਦਾ ਸਮਰਥਣ ਕਰ ਰਹੀ ਹੈ, ਦੂਜੇ ਪਾਸੇ ਦਿਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ  ਵਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਿਚ ਨਹੀਂ ਜਾਣ ਦਿਤਾ ਜਾ ਰਿਹਾ|

Leave a Reply

Your email address will not be published. Required fields are marked *