ਪੰਜਾਬ ਕਾਂਗਰਸ ਦੀ ਦੂਜੀ ਸੂਚੀ ਜਾਰੀ, 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

ਨਵੀਂ ਦਿੱਲੀ, 23 ਦਸੰਬਰ (ਸ.ਬ.) ਪੰਜਾਬ ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਦੇ ਹੋਏ 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ| ਇਸ ਤੋਂ ਪਹਿਲਾਂ ਕਾਂਗਰਸ ਨੇ ਪਹਿਲੀ ਸੂਚੀ ਵਿੱਚ 61 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ| ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਧੂਸੂਦਨ ਮਿਸਤਰੀ ਵੱਲੋਂ ਅੱਜ ਇੱਥੇ ਜਾਰੀ ਸੂਚੀ ਅਨੁਸਾਰ ਗੁਰਦਾਸਪੁਰ ਤੋਂ ਵਰਿੰਦਰ ਜੀਤ ਸਿੰਘ ਪਾਹਰਾ,   ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ, ਭੁੱਲਥ ਤੋਂ ਗੁਰਵਿੰਦਰ ਸਿੰਘ ਅਟਵਾਲ, ਕਰਤਾਰਪੁਰ (ਐਸ.ਸੀ.) ਤੋਂ ਚੌਧਰੀ ਸੁਰਿੰਦਰ ਸਿੰਘ,  ਬੰਗਾ (ਐਸ. ਸੀ.) ਤੋਂ ਡਾ. ਸਤਨਾਮ ਸਿੰਘ ਕੈਂਥ, ਬਲਾਚੌਰ ਤੋਂ ਚੌਧਰੀ ਦਰਸ਼ਨ ਲਾਲ ਮੰਗੇਪੁਰ, ਖਰੜ ਤੋਂ ਜਗਮੋਹਨ ਸਿੰਘ ਕੰਗ, ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ, ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਮਲੋਟ (ਐਸ. ਸੀ.) ਤੋਂ ਅਜੈਬ ਸਿੰਘ ਭੱਟੀ, ਮੁਕਤਸਰ ਤੋਂ ਕਰਨ ਕੌਰ ਬਰਾੜ, ਜੈਤੋਂ (ਐਸ. ਸੀ.) ਤੋਂ ਮੁਹੰਮਦ ਸਦੀਕ, ਬਠਿੰਡਾ ਰੂਰਲ (ਐਸ. ਸੀ.) ਤੋਂ ਹਰਵਿੰਦਰ ਸਿੰਘ ਲਾਡੀ, ਸੁਨਾਮ ਤੋਂ ਦਮਨਥਿੰਦ ਬਾਜਵਾ, ਭਦੌੜ (ਐਸ. ਸੀ.) ਤੋਂ ਨਿਰਮਲ ਸਿੰਘ ਨਿੰਮਾ ਅਤੇ ਅਮਰਗੜ੍ਹ ਤੋਂ ਸੁਰਜੀਤ ਸਿੰਘ ਧੀਮਾਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ|
ਇਸ ਤੋਂ ਪਹਿਲਾਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਕਾਂਗਰਸ ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚ ਨਵਜੋਤ ਕੌਰ ਸਿੱਧੂ ਅਤੇ ਪਰਗਟ ਸਿੰਘ ਦੇ ਨਾਵਾਂ ਦਾ ਐਲਾਨ ਕਰ ਸਕਦੀ ਹੈ ਪਰ ਆਪਣੀ ਦੂਜੀ ਸੂਚੀ ਵਿੱਚ ਕਾਂਗਰਸ ਨੇ ਸੇਫ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਸੀਟਾਂ ਨੂੰ ਛੱਡ ਦਿੱਤਾ ਹੈ, ਜਿੱਥੋਂ ਕਾਂਗਰਸ ਲਈ ਬਗਾਵਤੀ ਸੁਰਾਂ ਉੱਭਰ ਸਕਦੀਆਂ ਹਨ|

Leave a Reply

Your email address will not be published. Required fields are marked *