ਪੰਜਾਬ ਗੌਰਮਿੰਟ ਪੈਂਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 8 ਅਗਸਤ (ਸ.ਬ.) ਪੰਜਾਬ ਗੌਰਮਿੰਟ ਪੈਂਸ਼ਨਰਜ਼ ਐਸੋਸੀਏਸ਼ਨ, ਮੁਹਾਲੀ ਦੀ ਜਨਰਲ ਹਾਊਸ ਦੀ ਮੀਟਿੰਗ ਅੱਜ ਰੋਜ਼ ਗਾਰਡਨ ਫੇਜ਼ 3 ਬੀ-1, ਮੁਹਾਲੀ ਵਿਖੇ ਹੋਈ, ਜਿਸ ਵਿੱਚ ਬਰਸਾਤ ਦੇ ਮੌਸਮ ਦੇ ਬਾਵਜੂਦ ਮੁਹਾਲੀ, ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਤੋਂ ਭਾਰੀ ਗਿਣਤੀ ਵਿੱਚ ਪੈਂਨਸ਼ਨਰ ਸਾਮਲ ਹੋਏ| ਸ੍ਰੀ ਮੂਲਰਾਜ ਸ਼ਰਮਾ ਨੇ ਮੀਟਿੰਗ ਦਾ ਸੰਚਾਲਨ ਕਰਦੇ ਹੋਏ ਦੱਸਿਆ ਕਿ ਇਹ ਇਜਲਾਸ ਖਾਸ ਤੌਰ ਤੇ ਅਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੁੜ ਚੋਣ ਕਰਨ ਲਈ ਸੱਦਿਆ ਗਿਆ ਹੈ| ਸ. ਰਘਬੀਰ ਸਿੰਘ ਸੰਧੂ, ਪ੍ਰਧਾਨ ਦੀ ਸਿਹਤ ਠੀਕ ਨਾ ਹੋਣ ਕਾਰਣ ਹਾਜਰ ਨਹੀਂ ਹੋਏ, ਇਸ ਲਈ ਸ. ਜਰਨੈਲ ਸਿੰਘ ਸਿੱਧੂ, ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਾਰਜਕਾਰਣੀ ਦੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ| ਸਭ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਪੈਂਸ਼ਨਰ ਮੈਂਬਰਾਂ ਦੇ ਵਿਛੜ ਜਾਣ ਤੇ ਉਹਨਾਂ ਦੀ ਯਾਦ ਵਿੱਚ ਖੜੇ ਹੋ ਕੇ 2 ਮਿੰਟ ਦਾ ਮੌਨ ਵਰਤ ਰੱਖ ਕੇ ਉਹਨਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ| ਇਸ ਉਪਰੰਤ ਮੋਹਨ ਸਿੰਘ, ਜਨਰਲ ਸਕੱਤਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਕੀਤੇ ਸੰਘਰਸ਼ਾਂ ਅਤੇ ਪ੍ਰਾਪਤੀਆਂ ਦੀ ਵਿਸਤਾਰ ਸਹਿਤ ਰਿਪੋਰਟ ਪੇਸ਼ ਕੀਤੀ ਜਿਸ ਨੂੰ ਜਨਰਲ ਹਾਊਸ ਨੇ ਸਰਵਸੰਮਤੀ ਨਾਲ ਪ੍ਰਵਾਨਗੀ ਦਿੱਤੀ| ਇਸ ਉਪਰੰਤ ਸ੍ਰੀ ਸੰਤੋਖ ਸਿੰਘ, ਵਿੱਤ ਸਕੱਤਰ ਦੇ ਬਿਮਾਰ ਰਹਿਣ ਕਾਰਣ ਅਤੇ ਹਾਜਰ ਨਾ ਹੋਣ ਕਾਰਣ ਡਾ.ਐਨ.ਕੇ.ਕਲਸੀ ਜੋ ਲੰਬੇ ਸਮੇਂ ਤੋਂ ਆਮਦਨ ਅਤੇ ਖਰਚੇ ਦਾ ਹਿਸਾਬ ਰੱਖ ਰਹੇ ਸਨ, ਵਲੋਂ ਪਿਛਲੇ ਤਿੰਨ ਸਾਲਾਂ ਦੀ ਵਿੱਤੀ ਸਥਿਤੀ-ਆਮਦਨ ਅਤੇ ਖਰਚੇ ਦਾ ਮਦ-ਵਾਰ ਵੇਰਵਾ ਪੇਸ਼ ਕੀਤਾ ਗਿਆ| ਇਹ ਰਿਪੋਰਟ ਬਕਾਇਦਾ ਆਡਿਟ ਕਰਵਾਉਣ ਤੋਂ ਬਾਅਦ ਪੇਸ਼ ਕੀਤੀ ਗਈ, ਜਿਸ ਦੀ ਜਨਰਲ ਹਾਉਸ ਨੇ ਸਰਵਸੰਮਤੀ ਨਾਲ ਪ੍ਰਵਾਨਗੀ ਦਿੱਤੀ| ਇਸ ਉਪਰੰਤ ਜਨਰਲ ਹਾਊਸ ਵਿੱਚ ਪਿਛਲੀ ਕਾਰਜਕਾਰਣੀ ਨੂੰ ਭੰਗ ਕਰਨ ਦੀ ਪ੍ਰਵਾਨਗੀ ਲਈ ਗਈ|
ਇਸ ਤੋਂ ਬਾਅਦ ਸ੍ਰੀ ਮੂਲ ਰਾਜ ਸ਼ਰਮਾ ਨੇ ਮੰਚ ਦਾ ਸੰਚਾਲਣ ਜਾਰੀ ਰਖਦੇ ਹੋਏ ਨਵੀਂ ਕਾਰਜਕਾਰਣੀ ਦੀ ਰਚਨਾ ਕਰਨ ਲਈ ਪਿਛਲੀ ਕਾਰਜਕਾਰਣੀ ਵਲੋਂ ਨਾਮਜਦ ਕੀਤੇ ਨਾਵਾਂ ਨੂੰ ਜਨਰਲ ਹਾਊਸ ਦੀ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ, ਜਿਸ ਬਾਰੇ ਜਨਰਲ ਹਾਊਸ ਦੇ ਸਮੂਹ ਮੈਂਬਰਾਂ ਵਲੋਂ ਇਹਨਾਂ ਨਾਵਾਂ ਦੀ ਸਮੂਹਿਕ ਤੌਰ ਤੇ ਪ੍ਰਵਾਨਗੀ ਦਿੱਤੀ ਗਈ, ਜਿਸ ਵਿੱਚ ਸਰਵਸ੍ਰੀ ਰਘਬੀਰ ਸਿੰਘ ਸੰਧੂ ਚੀਫ ਪੈਟਰਨ, ਮੋਹਨ ਸਿੰਘ ਪ੍ਰਧਾਨ, ਮੂਲ ਰਾਜ ਸ਼ਰਮਾ ਕਾਰਜਕਾਰੀ ਪ੍ਰਧਾਨ, ਜਰਨੈਲ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਨੰਦ ਕਿਸ਼ੋਰ ਕਲਸੀ ਜਨਰਲ ਸਕੱਤਰ, ਸੁੱਚਾ ਸਿੰਘ ਕਲੌੜ ਵਧੀਕ ਜਨਰਲ ਸਕੱਤਰ, ਕੁਲਦੀਪ ਸਿੰਘ ਜਾਂਗਲਾ ਵਿੱਤ ਸਕੱਤਰ, ਪ੍ਰੇਮ ਸਿੰਘ ਸਹਾਇਕ ਵਿੱਤ ਸਕੱਤਰ, ਸੁਖਪਾਲ ਸਿੰਘ ਹੁੰਦਲ ਪ੍ਰੈਸ ਸਕੱਤਰ, ਭੁਪਿੰਦਰ ਸਿੰਘ ਬੱਲ ਆਰਗੇਨਾਇਜਿੰਗ ਸਕੱਤਰ, ਭਗਤ ਰਾਮ ਰੰਗਾੜਾ ਸਕੱਤਰ, ਸੌਦਾਗਰ ਸਿੰਘ ਗਰੇਵਾਲ ਨੂੰ ਐਡਵਾਈਜਰ ਚੁਣਿਆ ਗਿਆ| ਮੰਚ ਸਚਾਲਕ ਵਲੋਂ ਅਸੋਸੀਏਸ਼ਨ ਦੀ ਕਾਰਜਕਾਰਣੀ ਦੇ ਵਿੱਚ ਹੋਰ ਅਹੁਦੇਦਾਰ ਤੇ ਕਾਰਜਕਾਰਣੀ ਮੈਂਬਰ ਨਾਮਜਦ ਕਰਨ ਲਈ ਬਾਰ ਬਾਰ ਪੁੱਛੇ ਜਾਣ ਤੇ ਜਨਰਲ ਹਾਊਸ ਵਲੋਂ ਹੋਰ ਕੋਈ ਵੀ ਨਾਮ ਪੇਸ਼ ਨਹੀਂ ਕੀਤਾ ਗਿਆ ਅਤੇ ਜਨਰਲ ਹਾਊਸ ਵਲੋਂ ਨਵੀਂ ਚੁਣੀਂ ਕਾਰਜਕਾਰਣੀ ਨੂੰ ਪੂਰਨ ਅਧਿਕਾਰ ਦਿੱਤੇ ਗਏ|

Leave a Reply

Your email address will not be published. Required fields are marked *