ਪੰਜਾਬ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਰੈਲੀ

ਐਸ ਏ ਐਸ ਨਗਰ, 8 ਜਨਵਰੀ (ਸ.ਬ.) ਟਰੇਡ ਯੂਨੀਅਨਾਂ, ਫੈਡਰੇਸ਼ਨਾਂ, ਬਿਜਲੀ ਮੁਲਾਜਮ ਜਥੇਬੰਦੀਆਂ ਦੀ ਬਣੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਟੈਕਨੀਕਲ ਸਰਵਿਸ ਯੂਨੀਅਨ ਸਪੈਸ਼ਲ ਮੰਡਲ ਵਲੋਂ ਅੱਜ ਦੋ ਦਿਨ ਹੜਤਾਲ ਦੇ ਪਹਿਲੇ ਦਿਨ ਮੰਡਲ ਦਫਤਰ ਫੇਜ਼ 1 ਦੇ ਗੇਟ ਤੇ ਰੈਲੀ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ|
ਇਸ ਮੌਕੇ ਮੁਲਾਜਮ ਆਗੂ ਜੈ ਕਿਸ਼ਨ ਸ਼ਰਮਾ, ਚੰਦਰ ਪ੍ਰਕਾਸ਼, ਹਰੀਸ਼ ਕੁਮਾਰ, ਮੰਗਲ ਸਿੰਘ, ਓਮ ਕੁਮਾਰ, ਸ਼ਿਵ ਮੂਰਤੀ, ਸੁਰਮੁੱਖ ਸਿੰਘ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਮੁਲਾਜਮਾਂ ਨੇ ਨਾਰ੍ਹੇਬਾਜੀ ਵੀ ਕੀਤੀ|

Leave a Reply

Your email address will not be published. Required fields are marked *