ਪੰਜਾਬ ਤਾਇਕਵਾਂਡੋਂ ਕੱਪ-2021 ਮੁਕਾਬਲਿਆਂ ਦਾ ਆਯੋਜਨ ਕੀਤਾ

ਪਟਿਆਲਾ, 20 ਫਰਵਰੀ (ਬਿੰਦੂ ਧੌਂਸਾ) ਪਲੇਅ ਵੇਅਜ਼ ਸੀਨੀਅਰ ਸਕੈਡੰਰੀ ਸਕੂਲ ਪਟਿਆਲਾ ਵਿਖੇ ਪੰਜਾਬ ਤਾਇਕਵਾਂਡੋਂ ਕੱਪ-2021 ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਪੰਜਾਬ ਪੁਲੀਸ ਦੇ ਏ ਡੀ ਜੀ ਪੀ ਅਰਪਿਤ ਸ਼ੁਕਲਾ ਵਲੋਂ ਕੀਤਾ ਗਿਆ।

ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ ਅਤੇ ਡਾਇਰੈਕਟਰ ਸ੍ਰੀਮਤੀ ਹਰਲੀਨ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਹਨਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਐਸ. ਪੀ. ਹੈਡਕਵਾਟਰ ਪਟਿਆਲਾ ਡਾ. ਸਿਮਰਤ ਕੌਰ, ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ, ਡੀ.ਐਸ.ਪੀ. ਪਟਿਆਲਾ ਸ੍ਰੀਮਤੀ ਬਿੰਦੂ ਬਾਲਾ, ਸ੍ਰੀ ਸੋਰਭ ਜਿੰਦਲ ਵਲੋਂ ਸ਼ਿਰਕਤ ਕੀਤੀ ਗਈ।

ਇਸ ਮੌਕੇ ਸਕੂਲ ਦੇ ਕੋਚ ਸ੍ਰੀ ਸੁਰਿੰਦਰ ਪਾਲ, ਸਤਿੰਦਰ ਪਾਲ, ਪੰਜਾਬ ਤਾਇਕਵਾਂਡੋਂ ਜੰਲਧਰ ਐਸੋਸੀਏਸ਼ਨ ਦੇ ਮੈਂਬਰ ਹਰਮੀਤ ਸਿੰਘ, ਦਫਤਰ ਸਕੱਤਰ ਸ਼ਿਵ ਕੁਮਾਰ, ਤਕਨੀਕੀ ਸਲਾਹਕਾਰ ਨਿਖਿਲ ਹੰਸ, ਪੁਨਿਤਯ ਕੋਹਲੀ, ਕੇਹਰ ਸਿੰਘ, ਅਸ਼ਵਿਨੀ ਕੁਮਾਰ ਅਤੇ ਰਾਏ ਕੁਮਾਰ ਹਾਜਿਰ ਸਨ।

Leave a Reply

Your email address will not be published. Required fields are marked *