ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਦੇ ਜਨ.ਸਕੱਤਰ ਰੀਹਲ ਨੂੰ ਸਨਮਾਨਿਤ ਕੀਤਾ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਤਾਇਕਵਾਂਡੋ ਫੈਡਰੇਸ਼ਨ ਆਫ ਇੰਡੀਆ ਦੇ 41ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ‘ਤਾਇਕਵਾਂਡੋ ਹਾਲ ਆਫ ਫੇਮ ਇੰਡੀਆ ਅਵਾਰਡਸ- 2017’ ਦਾ ਆਯੋਜਨ ਲਖਨਊ ਵਿਖੇ ਕੀਤਾ ਗਿਆ| ਇਸ ਵਿੱਚ ਦੇਸ਼ ਭਰ ਤੋਂ ਲਗਭਗ 65 ਖਿਡਾਰੀਆਂ, ਪਰੋਮੋਟਰਾਂ ਅਤੇ ਕੋਚਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਪੰਜਾਬ ਤਾਇਕਵਾਂਡੋ ਐਸ਼ੋਸ਼ੀਏਸ਼ਨ ਦੇ ਜਨਰਲ ਸਕੱਤਰ-ਤਕਨੀਕੀ ਡਾਇਰੈਕਟਰ ਇੰਜੀ. ਸਤਪਾਲ ਸਿੰਘ ਰੀਹਲ ਨੂੰ ਵੀ ਤਾਇਕਵਾਂਡੋ ਨੂੰ ਪੰਜਾਬ ਭਰ ਵਿੱਚ ਪ੍ਰਚਾਰਿਤ ਕਰਨ ਵਾਸਤੇ ਸਨਮਾਨਿਤ ਕੀਤਾ ਗਿਆ| ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਤਾਇਕਵਾਂਡੋ ਐਸ਼ੋਸ਼ੀਏਸ਼ਨ ਦੇ ਉਪ ਪ੍ਰਧਾਨ ਸ. ਕੰਵਲਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਤਇਕਵਾਂਡੋ ਹਾਲ ਆਫ ਫੇਮ ਅਵਾਰਡ ਵਾਸਤੇ ਪੂਰੇ ਪੰਜਾਬ ਵਿਚੋਂ ਸਿਰਫ ਸਤਪਾਲ ਸਿੰਘ ਰੀਹਲ ਨੂੰ ਹੀ ਚੁਣਿਆ ਗਿਆ ਸੀ, ਉਹ ਤਇਕਵਾਂਡੋ ਫੈਡਰੇਸ਼ਨ ਆਫ ਇੰਡਿਆ ਵਿੱਚ ਜੁਆਇੰਟ ਸੈਕਰਟਰੀ (ਡਿਵੈਲਪਮੈਂਟ) ਵੀ ਹਨ|
ਉਨ੍ਹਾਂ ਦੱਸਿਆ ਕਿ ਇਸ ਸਨਮਾਨ ਸਮਾਰੋਹ ਦਾ ਉਦਘਾਟਨ ਉੱਤਰਪ੍ਰਦੇਸ਼ ਦੇ ਖੇਡ ਤੇ ਯੁਵਾ ਕਲਿਆਣ ਮੰਤਰੀ ਸ਼੍ਰੀ ਚੇਤਨ ਚੌਹਾਨ ਨੇ ਕੀਤਾ ਅਤੇ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਕਲਰਾਜ ਮਿਸ਼ਰਾ (ਪ੍ਰਧਾਨ ਤਾਇਕਵਾਂਡੋ ਫੈਡਰੇਸ਼ਨ ਆਫ ਇੰਡੀਆ) ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ| ਤਾਇਕਵਾਂਡੋ ਫੈਡਰੇਸ਼ਨ ਆਫ ਇੰਡੀਆ ਦੇ ਫਾTਂਡਰ ਤੇ ਸੈਕਟਰੀ ਜਨਰਲ ਸ਼੍ਰੀ ਜਿੰਮੀ ਆਰ. ਜਗਤਿਆਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਪ੍ਰੋਗਰਾਮ ਨੂੰ ਹਰ ਸਾਲ ਕਰਵਾਉਣ ਦਾ ਮੰਤਵ ਟੈਲੇਂਟ ਨੂੰ ਲੱਭਣਾ ਅਤੇ ਉਪਯੁਕਤ ਖਿਡਾਰੀਆਂ ਨੂੰ ਸਨਮਾਨਿਤ ਕਰਨਾ ਹੈ| ਇਸ ਮੌਕੇ ਫਿਲਮੀ ਸਿਤਾਰੇ ਟਾਈਗਰ ਸ਼ਰਾਫ ਤੇ ਨੀਤੂ ਚੰਦਰਾ ਜਿਨ੍ਹਾਂ ਦੀ ਸਫਲਤਾ ਦਾ ਆਧਾਰ ਤਾਇਕਵਾਂਡੋ ਹੈ) ਨੂੰ ਵੀ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *