ਪੰਜਾਬ ਦੀਆਂ ਫੌਜੀ ਕੰਟੀਨਾਂ ਵਿੱਚ ਸਾਬਕਾ ਫੌਜੀਆਂ ਨੂੰ ਮਿਲਦੀ ਸ਼ਰਾਬ ਸਸਤੀ ਕਰੇ ਸਰਕਾਰ : ਕਰਨਲ ਸੋਹੀ

ਐਸ ਏ ਐਸ ਨਗਰ, 15 ਮਈ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਫੌਜੀ ਕੰਟੀਨਾਂ ਵਿੱਚ ਸਾਬਕਾ ਫੌਜੀਆਂ ਨੂੰ ਮਿਲਣ ਵਾਲੀ ਸ਼ਰਾਬ ਸਸਤੀ ਕੀਤੀ ਜਾਵੇ|
ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਰਨਲ ਸੋਹੀ ਨੇ ਕਿਹਾ ਕਿ ਪੰਜਾਬ ਦੀਆਂ ਮਿਲਟਰੀ ਕੰਟੀਨਾਂ ਵਿੱਚ ਸਾਬਕਾ ਫੌਜੀਆਂ ਨੂੰ ਮਿਲਦੀ ਸ਼ਰਾਬ ਚੰਡੀਗੜ੍ਹ ਅਤੇ ਹੋਰਨਾਂ ਸੂਬਿਆਂ ਦੀਆਂ ਮਿਲਟਰੀ ਕੰਟੀਨਾਂ ਵਿੱਚ ਮਿਲਦੀ ਸ਼ਰਾਬ ਨਾਲੋਂ ਕਾਫੀ ਮਹਿੰਗੀ ਮਿਲਦੀ ਹੈ, ਜਿਸ ਕਾਰਨ ਸਾਬਕਾ ਫੌਜੀਆਂ ਉਪਰ ਫਾਲਤੂ ਦਾ ਆਰਥਿਕ ਬੋਝ ਪੈਂਦਾ ਹੈ| ਉਹਨਾਂ ਕਿਹਾ ਕਿ ਜੇ ਪੰਜਾਬ ਦੇ ਸਾਬਕਾ ਫੌਜੀ ਚੰਡੀਗੜ੍ਹ ਜਾਂ ਪੰਚਕੂਲੇ ਦੀ ਮਿਲਟਰੀ ਕੰਟੀਨ ਵਿੱਚ ਸ਼ਰਾਬ ਲੈਣ ਜਾਂਦੇ ਹਨ ਤਾਂ ਉਹਨਾਂ ਨੂੰ ਕੰਟੀਨ ਦੇ ਪ੍ਰਬੰਧਕਾਂ ਵਲੋਂ ਪੰਜਾਬ ਦੀ ਕੰਟੀਨ ਵਿਚੋਂ ਹੀ ਸ਼ਰਾਬ ਲੈਣ ਲਈ ਕਹਿ ਦਿੱਤਾ ਜਾਂਦਾ ਹੈ| ਉਹਨਾਂ ਕਿਹਾ ਕਿ ਪੰਜਾਬ ਦੀਆਂ ਮਿਲਟਰੀ ਕੰਟੀਨਾਂ ਵਿੱਚ ਸਾਬਕਾ ਫੌਜੀਆਂ ਨੂੰ ਮਿਲ ਰਹੀ ਸ਼ਰਾਬ ਹੋਰਨਾਂ ਸੂਬਿਆਂ ਦੀ ਮਿਲਟਰੀ ਕੰਟੀਨਾਂ ਨਾਲੋਂ ਕਾਫੀ ਮਹਿੰਗੀ ਹੈ|
ਉਹਨਾਂ ਕਿਹਾ ਕਿ ਜੀਰਕਪੁਰ ਆਰਮੀ ਯੂਨਿਟ ਵੀ ਚੰਦੀਮੰਦਰ ਕੰਟੀਨ ਤਂੋ ਸ਼ਰਾਬ ਲੈ ਕੇ ਆਉਂਦੇ ਹਨ ਪਰ ਹੁਣ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਹੈ ਕਿ ਉਹ ਜੀਰਕਪੁਰ ਵਿੱਚ ਹੋਣ ਕਰਕੇ ਪੰਜਾਬ ਵਾਲੇ ਰੇਟ ਉਪਰ ਹੀ ਸ਼ਰਾਬ ਲੈ ਸਕਦੇ ਹਨ| ਜਿਸ ਕਰਕੇ ਸਾਬਕਾ ਫੌਜੀਆਂ ਦੇ ਨਾਲ ਨਾਲ ਮੌਜੂਦਾ ਫੌਜੀ ਵੀ ਪ੍ਰੇਸ਼ਾਨ ਹੋ ਗਏ ਹਨ|
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਫੌਜੀਆਂ ਲਈ ਸ਼ਰਾਬ ਸਸਤੀ ਕਰ ਦਿੱਤੀ ਜਾਵੇਗੀ ਪਰ ਸਰਕਾਰ ਵਲੋਂ ਸਿਰਫ ਲੋਕਲ ਸ਼ਰਾਬ ਸਸਤੀ ਕੀਤੀ ਗਈ ਹੈ ਸਾਬਕਾ ਫੌਜੀਆਂ ਲਈ ਕੰਟੀਨਾਂ ਵਿੱਚ ਮਿਲਦੀ ਸ਼ਰਾਬ ਤਾਂ ਪਹਿਲਾਂ ਨਾਲੋਂ ਵੀ ਸਰਕਾਰ ਨੇ ਮਹਿੰਗੀ ਕਰ ਦਿੱਤੀ ਹੈ|
ਉਹਨਾਂ ਦਾਅਵਾ ਕੀਤਾ ਕਿ ਮੁਹਾਲੀ ਵਿੱਚ ਸਾਲ 2017 ਵਿੱਚ ਬੀਅਰ ਕਿੰਗਫਿਸਰ 82 ਰੁਪਏ, ਰੱਮ 164 ਰੁਪਏ, ਵਿਸਕੀ 468, ਸਕਾਚ ਵਿਸਕੀ 798 ਰੁਪਏ ਵਿਕਦੀਆਂ ਸਨ ਪਰ ਹੁਣ ਸਾਲ 2018 ਵਿੱਚ ਬੀਅਰ ਕਿੰਗਫਿਸਰ 94 ਰੁਪਏ, ਰਮ 174 ਰੁਪਏ, ਵਿਸਕੀ 505, ਸਕਾਚ ਵਿਸਕੀ 811 ਰੁਪਏ ਮਿਲ ਰਹੀਆਂ ਹਨ ਜੋ ਕਿ ਕਾਫੀ ਮਹਿੰਗੀਆਂ ਹਨ|
ਉਹਨਾਂ ਕਿਹਾ ਕਿ ਚੰਡੀਗੜ੍ਹ ਕੰਟੀਨ ਵਿੱਚ ਬੀਅਰ 83 ਰੁਪਏ, ਰਮ 124 ਰੁਪਏ, ਵਿਸਕੀ 284 ਰੁਪਏ, ਸਕਾਚ ਵਿਸਕੀ 562 ਰੁਪਏ ਮਿਲ ਰਹੀਆਂ ਹਨ| ਇਸੇ ਤਰ੍ਹਾਂ ਹੀ ਪੰਚਕੂਲਾ ਕੰਟੀਨ ਵਿੱਚ ਵੀ ਇਸ ਸਮੇਂ ਬੀਅਰ 64 ਰੁਪਏ, ਰਮ 155 ਰੁਪਏ, ਵਿਸਕੀ 470 ਰੁਪਏ, ਸਕਾਚ ਵਿਸਕੀ760 ਰੁਪਏ ਵਿਕ ਰਹੀਆਂ ਹਨ| ਉਹਨਾਂ ਕਿਹਾ ਕਿ ਇਸ ਤਰ੍ਹਾਂ ਚੰਡੀਗੜ੍ਹ ਅਤੇ ਪੰਚਕੂਲਾ ਦੀਆਂ ਮਿਲਟਰੀ ਕੰਟੀਨਾਂ ਵਿੱਚ ਸਾਬਕਾ ਫੌਜੀਆਂ ਨੂੰ ਸ਼ਰਾਬ ਸਸਤੀ ਅਤੇ ਪੰਜਾਬ ਦੀਆਂ ਮਿਲਟਰੀ ਕੰਟੀਨਾਂ ਵਿੱਚ ਸਾਬਕਾ ਫੌਜੀਆਂ ਨੂੰ ਸ਼ਰਾਬ ਮਹਿੰਗੀ ਦਿੱਤੀ ਜਾ ਰਹੀ ਹੈ|
ਉਹਨਾਂ ਕਿਹਾ ਕਿ ਸਾਬਕਾ ਫੌਜੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਾਬਕਾ ਫੌਜੀ ਹੋਣ ਕਰਕੇ ਹੀ ਵੋਟਾਂ ਪਾਈਆਂ ਸਨ ਅਤੇ ਉਮੀਦ ਕੀਤੀ ਸੀ ਕਿ ਮੁੱਖ ਮੰਤਰੀ ਇਕ ਸਾਬਕਾ ਫੌਜੀ ਹੋਣ ਕਰਕੇ ਸਾਬਕਾ ਫੌਜੀਆਂ ਦੀ ਭਲਾਈ ਲਈ ਕੁਝ ਕਰਨਗੇ ਅਤੇ ਸਾਬਕਾ ਫੌਜੀਆਂ ਨੂੰ ਮਿਲਦੀ ਸ਼ਰਾਬ ਸਸਤੀ ਕਰਨਗੇ ਪਰ ਹੋਇਆ ਇਸਦੇ ਉਲਟ ਅਤੇ ਪਿਛਲੇ ਸਾਲ ਨਾਲੋਂ ਇਸ ਸਾਲ ਸਾਬਕਾ ਫੌਜੀਆਂ ਨੂੰ ਮਿਲਦੀ ਸ਼ਰਾਬ ਮਹਿੰਗੀ ਹੋ ਗਈ ਹੈ|
ਉਹਨਾ ਮੰਗ ਕੀਤੀ ਕਿ ਸਾਬਕਾ ਫੌਜੀਆਂ ਨੂੰ ਮਿਲਦੀ ਸ਼ਰਾਬ ਸਸਤੀ ਕੀਤੀ ਜਾਵੇ|

Leave a Reply

Your email address will not be published. Required fields are marked *