ਪੰਜਾਬ ਦੀਆਂ ਸੜਕਾਂ ਤੇ ਵੱਧ ਰਹੇ ਹਾਦਸੇ ਸਰਕਾਰੀ ਨਾਲਾਇਕੀ ਦਾ ਸਬੂਤ : ਬੱਬੀ ਬਾਦਲ

ਐਸ J ੇਐਸ ਨਗਰ, 28 ਜਨਵਰੀ (ਸ.ਬ.) ਪੰਜਾਬ ਵਿੱਚ ਆਏ ਦਿਨ ਵੱਧ ਰਹੇ ਸੜਕ ਹਾਦਸੇ ਕਾਂਗਰਸ ਸਰਕਾਰ ਦੀ ਨਲਾਇਕੀ ਦਾ ਸਬੂਤ ਹਨ ਅਤੇ ਸਰਕਾਰ ਇਹਨਾਂ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ| ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਇੱਕ ਸਮਾਗਮ ਦੌਰਾਨ ਫਿਰੋਜਪੁਰ ਮੋਗਾ ਸੜਕ ਤੇ ਹੋਏ ਭਿਆਨਕ ਹਾਦਸੇ ਵਿੱਚ ਆਪਣੀ ਜਾਨ ਗਵਾ ਚੁੱਕੇ ਦੋ ਨੌਜਵਾਨ ਵਕੀਲਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੀਤਾ| ਬੱਬੀ ਬਾਦਲ ਨੇ ਦੋਸ਼ ਲਾਇਆ ਕਿ ਇਹਨਾਂ ਹਾਦਸਿਆਂ ਨੂੰ ਰੋਕਣ ਲਈ ਮੌਜੂਦਾ ਪੰਜਾਬ ਸਰਕਾਰ ਕੋਲ ਕੋਈ ਵੀ ਠੋਸ ਯੋਜਨਾ ਨਹੀਂ ਹੈ, ਜੋ ਕਿ ਸਰਕਾਰ ਦੀ ਬਹੁਤ ਵੱਡੀ ਨਾਲਾਇਕੀ ਹੈ| ਉਹਨਾਂ ਕਿਹਾ ਕਿ ਵੱਡੇ ਵਾਹਨਾਂ ਜਿਵੇਂ ਟਰੱਕ, ਬੱਸ ਅਤੇ ਟਰੈਕਟਰ ਟਰਾਲੀ ਪਿੱਛੇ ਰਿਫਲੈਕਟਰ ਲੱਗਣੇ ਚਾਹੀਦੇ ਹਨ ਤਾਂ ਜੋ ਸੜਕ ਦੇ ਕਿਨਾਰੇ ਤੇ ਖੜ੍ਹੇ ਇਹਨਾਂ ਵਾਹਨਾਂ ਦਾ ਦੂਜੇ ਵਾਹਨਾਂ ਦੇ ਡਰਾਇਵਰਾਂ ਨੂੰ ਦੂਰ ਤੋਂ ਹੀ ਪਤਾ ਚੱਲ ਜਾਵੇ| ਇਸ ਮੌਕੇ ਬਲਦੇਵ ਸਿੰਘ ਢਿੱਲੋਂ, ਬਲਬੀਰ ਸਿੰਘ ਝਾਮਪੁਰ, ਜਸਵੰਤ ਸਿੰਘ, ਰਣਧੀਰ ਸਿੰਘ, ਗੁਰਜੰਟ ਸਿੰਘ, ਜਸਰਾਜ ਸਿੰਘ ਸੋਨੂੰ, ਰਣਜੀਤ ਸਿੰਘ ਬਰਾੜ, ਪ੍ਰੀਤਮ ਸਿੰਘ, ਜਗਤਾਰ ਸਿੰਘ ਘੜੂੰਆ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ, ਮਨਪ੍ਰੀਤ ਸਿੰਘ, ਹਰਪਾਲ ਸਿੰਘ, ਹਰਦਿਆਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *